ਆਈਕੇ ਗੁਜਰਾਲ ਪੀਟੀਯੂ ਨੇ ਇੰਜੀਨੀਅਰਜ਼ ਡੇ ਮਨਾਇਆ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਇੰਜੀਨੀਅਰਜ਼-ਡੇ ਮਨਾਇਆ
Publish Date: Tue, 15 Sep 2026 07:08 PM (IST)
Updated Date: Tue, 15 Sep 2026 07:11 PM (IST)
--ਸਰ ਐੱਮ ਵਿਸ਼ਵੇਸ਼ਵਰਿਈਆ ਨੂੰ ਸ਼ਰਧਾਂਜਲੀ ਦਿੱਤੀ --ਵੀਸੀ ਨੇ ਸਮਾਰੋਹ ਦੀ ਅਗਵਾਈ ਕੀਤੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਨੇ ਇੰਜੀਨੀਅਰਜ਼ ਡੇ ਬਹੁਤ ਉਤਸ਼ਾਹ ਨਾਲ ਮਨਾਇਆ। ਇਹ ਸਮਾਰੋਹ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਇੰਡਿਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ, ਉਪ-ਕੁਲਪਤੀ ਰਹੇ, ਜਦਕਿ ਵਿਸ਼ੇਸ਼ ਮਹਿਮਾਨ ਡਾ. ਨਵਦੀਪਕ ਸੰਧੂ, ਰਜਿਸਟਰਾਰ ਯੂਨੀਵਰਸਿਟੀ ਰਹੇ। ਸਾਰੇ ਮਹਿਮਾਨਾਂ ਦਾ ਸਵਾਗਤ ਪ੍ਰੋ. (ਡਾ.) ਰਾਜੀਵ ਚੌਹਾਨ, ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਤੇ ਕੋਆਰਡੀਨੇਟਰ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਨੇ ਕੀਤਾ। ਉਨ੍ਹਾਂ ਨੇ ਇੰਜੀਨੀਅਰਜ਼-ਡੇ ਦੇ ਇਤਿਹਾਸ ਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਯੂਨੀਵਰਸਿਟੀ ਵੱਲੋਂ ਭਾਰਤ ਰਤਨ ਸਰ ਮੋਖਸ਼ਗੁੰਡਮ ਵਿਸ਼ਵੇਸ਼ਵਰਿਈਆ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ, ਜਿਨ੍ਹਾਂ ਦੀ ਜਨਮ ਜਯੰਤੀ ਦੇਸ਼ ਭਰ ਵਿੱਚ ਇੰਜੀਨੀਅਰਜ਼ ਡੇ ਵਜੋਂ ਮਨਾਈ ਜਾਂਦੀ ਹੈ। ਸਰ ਵਿਸ਼ਵੇਸ਼ਵਰਿਈਆ ਨੂੰ ਸਿੰਚਾਈ, ਹੜ ਨਿਯੰਤਰਣ ਤੇ ਜਲ ਸਰੋਤ ਪ੍ਰਬੰਧਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਰਨਾਟਕ ਵਿੱਚ ਕ੍ਰਿਸ਼ਨਾ ਰਾਜ ਸਾਗਰ ਡੈਮ ਦੀ ਰਚਨਾ ਕੀਤੀ ਸੀ। ਉਪ-ਕੁਲਪਤੀ ਪ੍ਰੋ. ਬੰਸਲ ਨੇ ਆਪਣੇ ਸੰਬੋਧਨ ਵਿੱਚ ਸਾਰੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ, ਅਧਿਕਾਰੀਆਂ ਤੇ ਸਟਾਫ਼ ਨੂੰ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੱਤੀ ਤੇ ਤਕਨੀਕੀ ਉਤਕ੍ਰਿਸ਼ਟਤਾ ਤੇ ਨਵੀਨਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਮੌਕੇ ਵਿਦਿਆਰਥੀਆਂ ਲਈ ਕਈ ਰਚਨਾਤਮਕ ਮੁਕਾਬਲੇ ਆਯੋਜਿਤ ਕੀਤੇ ਗਏ, ਜਿਵੇਂ ਕਿ ਕੈਡ ਅਰੀਨਾ, ਪੋਸਟਰ ਮੇਕਿੰਗ, ਕਵਿਜ਼, ਈ-ਸਪੋਰਟਸ, ਆਈਡੀਆਥਾਨ ਆਦਿ।