ਸਿਟੀ ਵਾਲਮੀਕਿ ਸਭਾ 9 ਨੂੰ ਲਾਏਗੀ ਧਰਨਾ ਸਰਕਾਰੀ ਹਾਈ ਸਕੂਲ ਦੀਆ ਮੁਸ਼ਕਿਲਾਂ ਨਾ ਹੱਲ ਕੀਤੀਆਂ ਤਾਂ ਸਿਟੀ ਵਾਲਮੀਕਿ ਸਭਾ 9 ਨੂੰ ਧਰਨਾ ਪ੍ਰਦਰਸ਼ਨ ਕਰੇਗੀ
Publish Date: Mon, 31 Aug 2026 09:34 PM (IST)
Updated Date: Mon, 31 Aug 2026 09:37 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮੁਹੱਲਾ ਸ਼ਹਿਰੀਆਂ ਵਿਚ ਸਿਟੀ ਵਾਲਮੀਕਿ ਸਭਾ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸਿਟੀ ਵਾਲਮੀਕਿ ਸਭਾ ਦੇ ਕਾਰਜਕਰਤਾ ਤੇ ਅਹੁਦੇਦਾਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਮੀਟਿੰਗ ਵਿਚ ਸਭਾ ਦੇ ਸੰਸਥਾਪਕ ਮਨੋਜ ਨਾਹਰ ਤੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਐਡਵੋਕੇਟ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਮੁਹੱਲਾ ਮਹਿਤਾਬਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਚ ਲਗਾਤਾਰ ਚੋਰੀਆਂ ਹੋਣ, ਸਕੂਲ ਦੇ ਪੱਖੇ ਖਰਾਬ ਹੋਣਾ, ਸਕੂਲ ਵਿਚ ਨਸ਼ਾ ਖੋਰਾ ਵੱਲੋਂ ਨਸ਼ਾਖੋਰੀ ਦਾ ਅੱਡਾ ਬਨਾਉਣ, ਸਕੂਲ ਦੇ ਨਾਲ ਕੂੜੇ ਦਾ ਢੇਰ ਲੱਗਣ, ਕੋਈ ਚੌਂਕੀਦਾਰ ਨਾ ਹੋਣ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਨਾ ਹੋਣ ਤੇ ਹੋਰ ਬਹੁਤ ਸਾਰੀਆਂ ਕਮੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਟੀ ਵਾਲਮੀਕਿ ਸਭਾ ਕਪੂਰਥਲਾ ਵੱਲੋਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਵੱਲੋਂ ਸਿਟੀ ਵਾਲਮੀਕਿ ਸਭਾ ਨੂੰ ਭਰੋਸਾ ਦਵਾਇਆ ਕਿ ਸਕੂਲ ਵਿਚ ਬੱਚਿਆਂ ਨੂੰ ਜੋ ਤਕਲੀਫਾਂ ਆ ਰਹੀਆਂ ਹਨ, ਉਨ੍ਹਾਂ ਦਾ ਪਹਿਲ ਦੇ ਆਧਾਰ ’ਤੇ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਹਰਿੰਦਰ ਸ਼ੀਤਲ, ਰੌਸ਼ਨ ਲਾਲ ਸੱਭਰਵਾਲ, ਪ੍ਰਿੰਸੀਪਲ ਸੁਖਵਿੰਦਰ ਸਾਗਰ (ਤਿੰਨੇ ਸਰਪ੍ਰਸਤ), ਸਭਾ ਦੇ ਪ੍ਰਧਾਨ ਪ੍ਰਵੀਨ ਨਾਹਰ, ਉਪ ਚੇਅਰਮੈਨ ਕੁਮਾਰ ਗੌਰਵ, ਪ੍ਰਧਾਨ ਪੰਜਾਬ ਸਿੰਘ ਨਾਹਰ, ਉਪ ਪ੍ਰਧਾਨ ਅਰਜਨ ਸੱਭਰਵਾਲ, ਅਰਪਤ ਨੰਨੀ, ਅਰੁਣ ਸੱਭਰਵਾਲ, ਸ਼ਾਰਪ ਸੱਭਰਵਾਲ, ਸਾਬੀ ਲੰਕੇਸ਼, ਤੁਸ਼ਾਰ ਸਾਗਰ, ਜਨਰਲ ਸੈਕਟਰੀ ਅਨਿਲ ਸ਼ੇਰਗਿੱਲ, ਮੋਨਟੀ ਨਾਹਰ, ਅਨਿਲ ਨਾਹਰ, ਸਾਹਿਬ ਸਿੰਘ, ਮੁੱਖ ਸਲਾਹਕਾਰ ਜਸਪਾਲ ਨਾਹਰ, ਨਰਿੰਦਰ ਸ਼ੀਤਲ ਲੰਬੜਦਾਰ, ਅਸ਼ੋਕ ਗਿੱਲ, ਅਸ਼ਵਨੀ ਸੱਭਰਵਾਲ ਆਦਿ ਹਾਜ਼ਰ ਸਨ।