ਆਈਬੀ ਗਰੁੱਪ ਨੇ ਡਡਵਿੰਡੀ ’ਚ ਕੀਤੀ ਵਿਸ਼ੇਸ਼ ਮੀਟਿੰਗ ਆਈਬੀ ਗਰੁੱਪ ਵੱਲੋਂ ਡਡਵਿੰਡੀ ’ਚ ‘ਇੰਸਪੀਰੇਸ਼ਨ ਡੇ’ ਮੌਕੇ ਵਿਸ਼ੇਸ਼ ਮੀਟਿੰਗ
Publish Date: Sun, 23 Aug 2026 10:10 PM (IST)
Updated Date: Sun, 23 Aug 2026 10:12 PM (IST)
250 ਤੋਂ ਵੱਧ ਪਿੰਡਾਂ ਤੇ ਤਹਿਸੀਲਾਂ ’ਚ ਇੱਕੋ ਸਮੇਂ ਚਲਾਈ ਗਈ ਪ੍ਰੋਟੀਨ ਜਾਗਰੂਕਤਾ ਮੁਹਿੰਮ ਪਰਮਜੀਤ ਸਿੰਘ ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਆਈਬੀ ਗਰੁੱਪ ਕੰਪਨੀ ਵੱਲੋਂ ਪਿੰਡ ਡਡਵਿੰਡੀ ਸਥਿਤ ਚੀਮਾ ਪੋਲਟਰੀ ਟਰੇਡਿੰਗ ਫਾਰਮ ਵਿਖੇ ‘ਇੰਸਪੀਰੇਸ਼ਨ ਡੇ’ ਮੌਕੇ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਵਿੱਚ ਪਿੰਡ ਵਾਸੀਆਂ ਤੇ ਪੋਲਟਰੀ ਫਾਰਮਿੰਗ ਨਾਲ ਜੁੜੇ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਕੰਪਨੀ ਵੱਲੋਂ ਲੋਕਾਂ ਨੂੰ ਪ੍ਰੋਟੀਨ ਦੀ ਮਹੱਤਤਾ ਤੇ ਸਿਹਤਮੰਦ ਖੁਰਾਕ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਸਵੰਤ ਸਿੰਘ ਨੰਬਰਦਾਰ ਡਡਵਿੰਡੀ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪੋਲਟਰੀ ਫਾਰਮਿੰਗ ਤੇ ਪੋਲਟਰੀ ਟਰੇਡਿੰਗ ਨਾਲ ਜੁੜੇ ਹੋਏ ਹਨ ਤੇ ਆਈਬੀ ਗਰੁੱਪ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਇੰਸਪੀਰੇਸ਼ਨ ਡੇ’ ਦੇ ਮੌਕੇ ਆਈਬੀ ਗਰੁੱਪ ਵੱਲੋਂ ਦੇਸ਼ ਭਰ ਵਿੱਚ ਵੱਡੀ ਪ੍ਰੋਟੀਨ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ 250 ਤੋਂ ਵੱਧ ਪਿੰਡਾਂ ਤੇ ਤਹਿਸੀਲਾਂ ਵਿੱਚ ਇੱਕੋ ਸਮੇਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਉਦੇਸ਼ ਸਿਰਫ਼ ਲੋਕਾਂ ਨੂੰ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਸੈਂਪਲਿੰਗ ਰਾਹੀਂ ਲੋਕਾਂ ਨੂੰ ਪ੍ਰੋਟੀਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੀ ਤੰਦਰੁਸਤੀ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਸੰਤੁਲਿਤ ਖੁਰਾਕ ਵਿੱਚ ਪ੍ਰੋਟੀਨ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਬੱਬੂ ਦੀਨ, ਬ੍ਰਾਂਚ ਮੈਨੇਜਰ ਕਪੂਰਥਲਾ ਨੇ ਕਿਹਾ ਕਿ ਆਈਬੀ ਗਰੁੱਪ ਦੇ ਐੱਮਡੀ ਬਹਾਦੁਰ ਅਲੀ ਦਾ ਸੁਪਨਾ ਹੈ ਕਿ ਦੇਸ਼ ਦੇ ਹਰ ਪਿੰਡ ਤੇ ਹਰ ਘਰ ਤੱਕ ਏਬੀਆਈਐੱਸ ਚਿਕਨ ਰਾਹੀਂ ਪ੍ਰੋਟੀਨ ਪਹੁੰਚੇ ਤੇ ਲੋਕਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਝੰਡ, ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਥਿੰਦ ਮਹਿਜੀਦਪੁਰ, ਜਗਰੂਪ ਸਿੰਘ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਕਰਨੈਲ ਸਿੰਘ ਚੀਮਾ, ਕੁਲਵੰਤ, ਚੰਨੀ, ਸਤਨਾਮ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ ਨੰਬਰਦਾਰ, ਜਗਦੀਪ ਸਿੰਘ ਚੀਮਾ, ਵਰਿੰਦਰ ਸਿੰਘ ਚੀਮਾ, ਸੁਭਾਸ਼, ਵਿਪਨ ਕੁਮਾਰ ਲਾਈਨ ਸੁਪਰਵਾਈਜ਼ਰ ਕਪੂਰਥਲਾ, ਗਗਨ, ਪਿਯੂਸ਼, ਯੁਵਰਾਜ ਆਦਿ ਹਾਜ਼ਰ ਸਨ।