- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਹੇੜੂ ਰੇਲਵੇ ਪੁਲ ਤੇ ਭਿਆਨਕ ਸੜਕੀ ਹਾਦਸੇ ਦੌਰਾਨ ਪਤੀ ਗੰਭੀਰ ਜ਼ਖਮੀ,ਪਤਨੀ ਦੀ ਮੌਤ

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਜਲੰਧਰ- ਫਗਵਾੜਾ ਰਾਸ਼ਟਰੀ ਮਾਰਗ ’ਤੇ ਭਿਆਨਕ ਸੜਕੀ ਹਾਦਸੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਤੇ ਹੁਣ ਹਾਈਵੇ ਦੀ ਖੂਨੀ ਸੜਕ ਨੇ ਇੱਕ ਹੋਰ ਔਰਤ ਦੀ ਜਾਨ ਲੈ ਲਈ। ਤਾਜ਼ਾ ਹਾਦਸਾ ਵਾਪਰਿਆ ਹੈ ਚਹੇੜੂ ਰੇਲਵੇ ਪੁਲ ’ਤੇ। ਚਹੇੜੂ ਰੇਲਵੇ ਪੁਲ ਤੇ ਬੱਸ ਅਤੇ ਐਕਟਿਵਾ ਦੀ ਭਿਆਨਕ ਟੱਕਰ ਦੌਰਾਨ ਐਕਟਿਵਾ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਦਕਿ ਉਸਦੇ ਨਾਲ ਬੈਠੀ ਉਸਦੀ ਪਤਨੀ ਦੀ ਮੌਤ ਹੋ ਗਈ। ਮੌਕੇ ਤੇ ਐਸ ਐਸ ਫੋਰਸ ਦੀ ਟੀਮ ਪੁੱਜੀ ਤੇ ਦੋਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਐਕਟਿਵਾ ਸਵਾਰ ਪਤੀ ਪਤਨੀ ਸਨ, ਜਿਨਾਂ ਦੀ ਪਹਿਚਾਣ ਅਮਰਜੀਤ ਕੌਰ ਤੇ ਹਰਜੀਤ ਮੋਖਾ, ਵਾਸੀ ਵਿਹਾਰ, ਸੋਫੀ ਪਿੰਡ ਜਲੰਧਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਅਮਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜ ਕਿ ਉਸ ਦਾ ਪਤੀ ਅਮਰਜੀਤ ਮੋਖਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਐਬੂਲੈਂਸ ਦੀ ਮੱਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ।