ਹੁਣ ਗੁਜਰਾਤ ’ਚ ‘ਆਪ’ ਕਰਨ ਲੱਗੀ ਝੂਠ ਪਰਚਾਰ : ਜੀਤੀ ਖੇੜਾ
ਹੁੁਣ ਗੁਜਰਾਤ ਵਿਚ ਆਪ ਕਰਨ ਲੱਗੀ ਝੂਠ ਪਰਚਾਰ,ਜੀਤੀ ਖੇੜਾ
Publish Date: Sat, 28 Mar 2026 07:45 PM (IST)
Updated Date: Sun, 29 Mar 2026 04:12 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਚੁੱਕੇ ਹਨ ਅਤੇ ਜੇਕਰ ਗੁਜਰਾਤ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉੱਥੇ ਵੀ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਦਾਅਵਾ ਸਰਾਸਰ ਝੂਠ ਅਤੇ ਗੁਮਰਾਹ ਕਰਨ ਵਾਲਾ ਹੈ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਮੰਗਾ ਸੀਨੀਅਰ ਅਕਾਲੀ ਆਗੂ ਅਤੇ ਪੰਚ ਪਿੰਡ ਖੇੜਾ ਰਣਜੀਤ ਸਿੰਘ ਜੀਤੀ ਖੇੜਾ ਨੇ ਸਖਤ ਸ਼ਬਦਾਂ ਵਿੱਚ ਕਹੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿਵੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਤੇ ਹੁਣ ਗੁਜਰਾਤ ਵਿਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਨਯੋਗ ਹੈ।ਆਮ ਆਦਮੀ ਪਾਰਟੀ ਨੇ ਸਿਰਫ ਝੂਠ ਦੀ ਰਾਜਨੀਤੀ ਹੀ ਕੀਤੀ ਹੈ ਜਿਸਤੋਂ ਬਚਣ ਦੀ ਗੁਜਰਾਤ ਦੇ ਲੋਕਾਂ ਨੂੰ ਜਰੂਰਤ ਹੈ।ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਹੁਣ ਗੁਜਰਾਤ ਵਿਚ ਝੂਠ ਪਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਰਕਮ ਨਹੀਂ ਮਿਲ ਰਹੀ ਅਤੇ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਝੂਠੇ ਵਾਅਦੇ ਕਰਨਾ ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਹੈ। ਪ੍ਰਿਤਪਾਲ ਸਿੰਘ ਮੰਗਾ ਤੇ ਜੀਤੀ ਖੇੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗਲਤ ਅਤੇ ਭ੍ਰਮਕ ਜਾਣਕਾਰੀਆਂ ਤੋਂ ਸਚੇਤ ਰਹਿਣ ਅਤੇ ਸੱਚਾਈ ਦੀ ਪੜਤਾਲ ਕਰਨ ਤੋਂ ਬਾਅਦ ਹੀ ਕਿਸੇ ਵੀ ਗੱਲ ‘ਤੇ ਵਿਸ਼ਵਾਸ ਕਰਨ ਪੰਜਾਬ ਦੇ ਲੋਕ ਇਕ ਬਾਰ ਧੋਖਾ ਖਾ ਚੁੱਕੇ ਹਨ। ਹੁਣ ਮੁੜਕੇ ਦਿਲੀ ਦੇ ਲੋਕਾਂ ਵਾਂਗ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ 2027 ਵਿਧਾਨ ਸਭਾ ਚੋਣਾ ਵਿਚ ਸੂਪੜਾ ਸਾਫ ਕਰ ਦੇਣਗੇ।