ਮਨੁੱਖ ਦਾ ਪਿਆਰ ਹੀ ਮਨੁੱਖ ਦੀ ਅਸਲ ਕਮਾਈ ਹੈ : ਪੱਡਾ ਮਨੁੱਖ ਦਾ ਪਿਆਰ ਹੀ ਮਨੁੱਖ ਦੀ ਅਸਲ ਕਮਾਈ ਹੈ-ਪੱਡਾ
Publish Date: Thu, 13 Aug 2026 08:59 PM (IST)
Updated Date: Thu, 13 Aug 2026 09:02 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਨਿਸ਼ਾਨ ਸਿੰਘ ਜਠੋਲ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਲਾਉਂਦੇ ਹੋਏ ਸੁਖਵੰਤ ਸਿੰਘ ਪੱਡਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੁਖਵੰਤ ਸਿੰਘ ਪੱਡਾ ਨੇ ਕਿਹਾ ਨਿਸ਼ਾਨ ਸਿੰਘ ਜਠੌਲ, ਜੋ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਹਿਣ ਕਰਨ ਦਾ ਬਲ ਬਖਸ਼ੇ। ਸੁਖਵੰਤ ਸਿੰਘ ਪੱਡਾ ਨੇ ਸ਼ਰਧਾਂਜਲੀ ਮੌਕੇ ਉਪਕਾਰ ਸਿੰਘ ਖਾਲਸਾ, ਜੋ ਨਿਸ਼ਾਨ ਸਿੰਘ ਰਿਸਾਲ ਦੇ ਵੱਡੇ ਬੇਟੇ ਅ=ਤੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਹਨ, ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਸੀਂ ਹਮੇਸ਼ਾ ਹਰ ਮੁਸ਼ਕਿਲ ਵਿੱਚ ਤੁਹਾਡੇ ਨਾਲ ਹਾਂ। ਪੱਡਾ ਨੇ ਕਿਹਾ ਕਿ ਮਨੁੱਖ ਦੇ ਚੰਗੇ ਕੰਮ ਸਦੀਵੀਂ ਪਛਾਣ ਬਣਦੇ ਹਨ। ਭਾਵੇਂ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ, ਉਸ ਦੇ ਨੇਕ ਕਰਮ ਤੇ ਲੋਕ-ਭਲਾਈ ਦੇ ਕੰਮ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿੰਦੇ ਹਨ ਤੇ ਇਤਿਹਾਸ ਵਿੱਚ ਯਾਦ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨਸਾਨ ਦੀ ਅਸਲੀ ਦੌਲਤ ਉਸ ਦਾ ਕਿਰਦਾਰ ਤੇ ਚੰਗੇ ਕਰਮ ਹੁੰਦੇ ਹਨ, ਉਸ ਦੇ ਕੀਤੇ ਗਏ ਨੇਕ ਕੰਮ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ। ਚੰਗੇ ਕੰਮ ਕਰਨ ਵਾਲਿਆਂ ਨੂੰ ਦੁਨੀਆ ਹਮੇਸ਼ਾ ਆਦਰ ਨਾਲ ਯਾਦ ਰੱਖਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਰਕਲ ਇੰਚਾਰਜ ਜਸਵੰਤ ਸਿੰਘ ਨੰਦਾ, ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਜਿਹੜੀ, ਬਲਾਕ ਪ੍ਰਧਾਨ ਕਿਸਾਨ ਵਿੰਗ ਕਨਵਰਜੀਤ ਸਿੰਘ ਬਾਵਾ, ਬਲਾਕ ਪ੍ਰਧਾਨ ਕਿਸਾਨ ਵਿੰਗ ਗੁਰਚਰਨ ਸਿੰਘ, ਸਮਾਜ ਸੇਵਕ ਨਵਰੂਪ ਸਿੰਘ ਤੇ ਗਣੇਸ਼ ਗੁਪਤਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸਖ਼ਸ਼ੀਅਤਾਂ ਹਾਜ਼ਰ ਸਨ।