ਮਾਨਵ ਵਿਕਾਸ ਸੰਸਥਾਨ ਨੇ ਬੂਟੇ ਲਗਾਏ ਮਾਨਵ ਵਿਕਾਸ ਸੰਸਥਾਨ ਤੇ ਵਣ ਵਿਭਾਗ ਨੇ ਤਹਿਸੀਲ ਕੰਪਲੈਕਸ ਵਿੱਚ ਬੂਟੇ ਲਗਾਏ
Publish Date: Tue, 18 Aug 2026 10:04 PM (IST)
Updated Date: Tue, 18 Aug 2026 10:06 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਈਟੀਸੀ ਮਿਸ਼ਨ ਸੁਨਹਿਰਾ ਕੱਲ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਤੇ ਵਣ ਵਿਭਾਗ ਵੱਲੋਂ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਵਿੱਚ 80ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਜਸਜੀਤ ਸਿੰਘ, ਬੀਡੀਪੀਓ ਗੁਰਮੀਤ ਸਿੰਘ, ਤਹਿਸੀਲਦਾਰ ਬਿਸ਼ਨ ਪਾਂਡੇ, ਸੁਨੀਲ ਪ੍ਰਭਾਕਰ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ, ਚਤਰ ਸਿੰਘ ਰੀਡਰ ਆਦਿ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਵਾਤਾਵਰਣ ਦੀ ਸੰਭਾਲ ਦੇ ਮਨੋਰਥ ਨਾਲ ਰੁੱਖ ਲਗਾ ਕੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਇਆ। ਇਸ ਮੌਕੇ ਐੱਸਡੀਐੱਮ ਜਸਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪੌਦੇ ਲਗਾਵਾਂਗੇ ਤਾਂ ਹੀ ਸਾਨੂੰ ਸਾਫ ਸੁਥਰਾ ਆਲਾ ਦੁਆਲਾ ਦਿਸੇਗਾ ਤੇ ਆਕਸੀਜਨ ਮਿਲੇਗੀ। ਉਨ੍ਹਾਂ ਆਈਟੀਸੀ ਮਿਸ਼ਨ ਸੁਨਹਿਰਾ ਕੱਲ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਤੇ ਵਣ ਵਿਭਾਗ ਵੱਲੋਂ ਵਾਤਾਵਰਣ ਨੂੰ ਬਚਾਉਣ ਲਗਾਏ ਜਾ ਰਹੇ ਬੂਟੇ ਤੇ ਇਸ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਇਸ ਮੌਕੇ ਮਾਨਵ ਵਿਕਾਸ ਸੰਸਥਾਨ ਦੇ ਸੁਰਜੀਤ ਸਿੰਘ ਤੇ ਸਾਥੀਆਂ ਵੱਲੋਂ ਐੱਸਡੀਐੱਮ ਜਸਜੀਤ ਸਿੰਘ ਤੇ ਹੋਰ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮਾਨਵ ਵਿਕਾਸ ਸੰਸਥਾਨ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਕਪੂਰਥਲਾ ਦੇ ਹਰ ਪਿੰਡ ਵਿੱਚ 7 ਤੋਂ 8 ਹਜ਼ਾਰ ਰੁੱਖ ਲਗਾਏ ਜਾਣਗੇ। ਇਸ ਮੌਕੇ ਵਣ ਵਿਭਾਗ ਵੱਲੋਂ ਮਨਜਿੰਦਰ ਸਿੰਘ, ਮਾਨਵ ਵਿਕਾਸ ਸੰਸਥਾਨ ਵੱਲੋਂ ਸੁਰਜੀਤ ਸਿੰਘ, ਗਗਨਦੀਪ ਸਿੰਘ, ਬਚਿੱਤਰ ਸਿੰਘ, ਜਸਕਰਨਪ੍ਰੀਤ ਸਿੰਘ, ਅਮਿਤੋਜ਼ ਸਿੰਘ ਤੇ ਵਣ ਵਿਭਾਗ ਦੀ ਸਮੁੱਚੀ ਟੀਮ ਦੇ ਮੈਂਬਰ ਹਾਜ਼ਰ ਸਨ।