ਭਾਰਤੀ ਸਮਾਜ ਨਿਰਮਾਣ ਸੰਘ ਯੂਨਿਟ (ਪੰਜਾਬ) ਵੱਲੋਂ ਇੰਜੀ. ਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ
ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਭਾਰਤੀ ਸਮਾਜ ਨਿਰਮਾਣ ਸੰਘ, ਯੂਨਿਟ (ਪੰਜਾਬ) ਵੱਲੋਂ ਆਰਸੀਐੱਫ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ ਵਿਖੇ ਇੰਜੀ. ਜੀਤ ਸਿੰਘ ਦੀ ਸੇਵਾ ਮੁਕਤੀ ਦੇ ਸਬੰਧ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇੰਜੀ. ਜੀਤ ਸਿੰਘ ਭਾਰਤੀ ਸਮਾਜ ਨਿਰਮਾਣ ਸੰਘ, ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸਮਾਰੋਹ ਦੌਰਾਨ ਮਾਨਯੋਗ ਇੰਜੀ. ਜੀਤ ਸਿੰਘ, ਉਨ੍ਹਾਂ ਦੀ ਧਰਮਪਤਨੀ ਰਾਜਵੰਤ ਕੌਰ, ਬੇਟੀ ਪ੍ਰਭਜੋਤ ਕੌਰ, ਜਵਾਈ ਨਿਸ਼ਾਨਪ੍ਰੀਤ ਤੇ ਦੋਹਤੇ ਹੁਨਰਪ੍ਰੀਤ ਨੂੰ ਗੁਲਦਸਤੇ, ਹਾਰ, ਲੋਈ (ਸ਼ਾਲ) ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਫੂਲੇ-ਅੰਬੇਡਕਰੀ ਮਿਸ਼ਨ ਦੀ ਵਿਚਾਰਧਾਰਾ ਪੈਦਾ ਕਰਨ ਤੇ ਸਮਾਨਤਾ, ਨਿਆਂ ਤੇ ਭਾਈਚਾਰਾ ਵਧਾਉਣ ਵਾਲੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 14 ਲਾਇਬ੍ਰੇਰੀਆਂ ਖੋਲ੍ਹਣ ਦੇ ਆਪਣੇ ਪ੍ਰਣ ਨੂੰ ਪੂਰਾ ਕਰਦੇ ਹੋਏ, ਉਨ੍ਹਾਂ ਨੇ ਪਿਛਲੇ ਦਿਨੀਂ ਪਿੰਡ ਬੂਲਪੁਰ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ। ਰੇਲ ਕਰਮਚਾਰੀ ਵਜੋਂ ਆਪਣੇ 39 ਸਾਲਾਂ ਦੇ ਸਫ਼ਰ ਦੌਰਾਨ ਇੰਜੀ. ਜੀਤ ਸਿੰਘ ਨੇ 39 ਵਾਰ ਖ਼ੂਨ ਦਾਨ ਕਰਕੇ ਲੋਕਾਂ ਨੂੰ ਜੀਵਨ ਦਾਨ ਦਿੱਤਾ। ਇਸ ਮਾਨਵਤਾ ਦੇ ਕਾਰਜ ਨੂੰ ਕਰਦੇ ਹੋਏ ਉਨ੍ਹਾਂ ਨੇ ਆਰਸੀਐੱਫ ਵਿੱਚ ਕੋਸ਼ਿਸ਼ ਬਲੱਡ ਡੋਨੇਸ਼ਨ ਸੋਸਾਇਟੀ ਦਾ ਗਠਨ ਕੀਤਾ, ਜਿਸ ਵਿੱਚ ਉਹ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ। ਆਲ ਇੰਡੀਆ ਐੱਸਸੀ/ਐੱਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ, ਆਰਸੀਐੱਫ ਦੇ ਸਰਗਰਮ ਮੈਂਬਰ ਵਜੋਂ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ (ਜ਼ੋਨਲ ਕੈਸ਼ੀਅਰ, ਜ਼ੋਨਲ ਆਡੀਟਰ, ਜ਼ੋਨਲ ਲੀਗਲ ਐਡਵਾਈਜ਼ਰ ਤੇ ਮੌਜੂਦਾ ਜ਼ੋਨਲ ਪ੍ਰਧਾਨ) ਤੇ ਕੰਮ ਕਰਦੇ ਹੋਏ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਰੇਲ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਇੱਥੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ, ਬਲਕਿ ਆਰਸੀਐੱਫ ਦੇ ਅੰਦਰ ਤੇ ਬਾਹਰ ਦੀਆਂ ਜਥੇਬੰਦੀਆਂ ਨਾਲ ਤਾਲਮੇਲ ਬਣਾ ਕੇ ਅੰਬੇਡਕਰਵਾਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਕੰਮ ਵੀ ਕੀਤਾ। ਇਸ ਮੌਕੇ ਬੁਲਾਰਿਆਂ ਵਿੱਚ ਮਿਸ਼ਨਰੀ ਸਾਥੀ ਇੰਜੀ. ਦਰਸ਼ਨ ਸਿੰਘ, ਆਲ ਇੰਡੀਆ ਐੱਸਸੀ/ਐੱਸਟੀ ਦੇ ਜ਼ੋਨਲ ਸਕੱਤਰ ਆਰਸੀ ਮੀਨਾ, ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸਮਿਤੀ ਆਰਸੀਐੱਫ ਦੇ ਪ੍ਰਧਾਨ ਅਵਤਾਰ ਸਿੰਘ ਮੋਡ, ਓਬੀਸੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਤੋਂ ਰਾਜਕੁਮਾਰ ਪ੍ਰਜਾਪਤੀ, ਕਰਨ ਸਿੰਘ, ਨੀਰਜ, ਨੌਜਵਾਨ ਮਿਸ਼ਨਰੀ ਕਵੀ ਜਸਪਾਲ ਸਿੰਘ ਚੌਹਾਨ ਤੇ ਕਵੀ ਕਵਿਤਾ ਸ਼ਾਮਲ ਸਨ। ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਕੁਸ਼ਲ ਕੁਮਾਰ ਨੇ ਇੰਜੀ. ਜੀਤ ਸਿੰਘ ਵੱਲੋਂ ਮਿਸ਼ਨ ਲਈ ਪਾਏ ਗਏ ਬੇਮਿਸਾਲ ਯੋਗਦਾਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਾਬਕਾ ਪ੍ਰਧਾਨ ਹਰਦੀਪ ਸਿੰਘ, ਸ਼੍ਰੀ ਗੁਰੂ ਰਵਿਦਾਸ ਸੁਖਮਨੀ ਸੇਵਾ ਸਮਿਤੀ ਦੀ ਪ੍ਰਧਾਨ ਰਾਜਵਿੰਦਰ ਕੌਰ ਤੇ ਸਕੱਤਰ ਹਰਭਜਨ ਕੌਰ, ਖ਼ਜ਼ਾਨਚੀ ਪ੍ਰਵੀਨ ਕੌਰ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਨਰੇਸ਼ ਕੁਮਾਰ, ਪ੍ਰਧਾਨ ਵਿੱਕੀ ਕੁਮਾਰ, ਆਡੀਟਰ ਵੇਦ ਪ੍ਰਕਾਸ਼, ਜੋਗ ਸਿੰਘ ਲਹੌਰੀਆ, ਕਰਮਜੀਤ ਸਿੰਘ ਮੱਟੂ, ਪ੍ਰਿਥੀ ਸਿੰਘ, ਜਗਜੀਵਨ ਰਾਮ, ਰਾਜੇਂਦਰ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ, ਸੋਮਤ ਸਿੰਘ, ਬੀਰ ਸਿੰਘ ਵੜੈਚ, ਹਰਵਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ, ਭਗਵਾਨ ਵਾਲਮੀਕਿ ਸਭਾ ਤੋਂ ਵਿਜੇ ਕੁਮਾਰ ਚਾਵਲਾ, ਸੁਰੇਂਦਰ ਪਾਲ, ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਤੋਂ ਲੈਕਚਰਾਰ ਮਨੋਜ ਕੁਮਾਰ, ਮਾਸਟਰ ਜਸਵੀਰ ਚੰਦ, ਮਾਸਟਰ ਅਵਧੇਸ਼ ਕੁਮਾਰ, ਦੇਸਰਾਜ ਮੀਨਾ, ਦਿਲਕੁਸ਼ ਮੀਨਾ, ਸ਼ਿਵਰਾਜ ਮੀਨਾ, ਹਰੀ ਓਮ ਮੀਨਾ, ਰਾਜੇਸ਼ ਕੁਮਾਰ, ਰਾਜੇਂਦਰ ਭੁਲਾਨਾ, ਕਾਰਜਕਾਰੀ ਇੰਜੀਨੀਅਰ ਮਨਜੀਤ ਸਿੰਘ, ਸੁਵਿੰਦਰ ਸਿੰਘ ਚੌਹਾਨ, ਪ੍ਰੈੱਸ ਰਿਪੋਰਟਰ ਸੁਖਵਿੰਦਰ ਟਿੱਬਾ, ਸੁਖਵੀਰ ਸਿੰਘ, ਪੋਸਟਮਾਸਟਰ ਪਰਮਜੀਤ ਕੌਰ, ਐਡਵੋਕੇਟ ਕੁਲਦੀਪ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ ਹਮੀਰਾ, ਮੋਨਾ ਸਿੱਧੂ, ਮਨਜਿੰਦਰ ਕੌਰ ਭੁਲਾਨਾ ਆਦਿ ਹਾਜ਼ਰ ਸਨ।