ਲੇਖਕ ਸਭਾ ਨੇ ਕਰਵਾਇਆ ਸਨਮਾਨ ਸਮਾਰੋਹ ਸ਼ਬਦਾਂ ਦੇ ਅੰਗ-ਸੰਗ ਵਲੋਂ ਸਨਮਾਨ ਸਮਾਰੋਹ, ਕਵੀ ਦਰਬਾਰ ਅਤੇ ਪੁਸਤਕ ਲੋਕ ਅਰਪਣ ਸਮਾਗਮ
Publish Date: Mon, 12 Oct 2026 06:36 PM (IST)
Updated Date: Mon, 12 Oct 2026 06:38 PM (IST)
ਸ਼ਬਦਾਂ ਦੇ ਅੰਗ-ਸੰਗ ਸਭਾ ਨੇ ਪੁਸਤਕ ਵੀ ਲੋਕ ਅਰਪਣ ਕੀਤੀ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫ਼ਗਵਾੜਾ : ਸ਼ਬਦਾਂ ਦੇ ਅੰਗ-ਸੰਗ ਸੰਸਥਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਤੇ ਮੀਤ ਪ੍ਰਧਾਨ ਜਗਦੀਸ਼ ਰਾਣਾ ਦੀ ਦੇਖ-ਰੇਖ ਹੇਠ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫ਼ਗਵਾੜਾ ਵਿਖੇ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ. ਦੇ ਪ੍ਰਧਾਨ ਪਵਨ ਹਰਚੰਦਪੁਰੀ ਤੇ ਵਿਸ਼ੇਸ਼ ਮਹਿਮਾਨ ਵਜੋਂ ਜਨਰਲ ਸਕੱਤਰ ਡਾ. ਜੋਗਿੰਦਰ ਸਿੰਘ ਨਿਰਾਲਾ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ, ਜੋਗਿੰਦਰ ਸਿੰਘ ਨਿਰਾਲਾ, ਜਗਦੀਸ਼ ਰਾਣਾ ਤੇ ਰੇਸ਼ਮ ਚਿੱਤਰਕਾਰ ਵਿਰਾਜਮਾਨ ਰਹੇ। ਲੈਕ. ਜਸਵਿੰਦਰ ਸਿੰਘ ਜੱਸੀ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਨਵੇਂ ਪੁਰਾਣੇ ਸ਼ੇਅਰ ਵੀ ਸੁਣਾਏ। ਜਗਦੀਸ਼ ਰਾਣਾ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ, ਕਵੀਆਂ, ਨਾਟਕ ਮੰਡਲੀਆਂ ਤੇ ਬੁੱਧੀਜੀਵੀਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਪਵਨ ਹਰਚੰਦਪੁਰੀ ਨੇ ਬੋਲਦਿਆਂ ਕਿਹਾ ਕਿ ਅੱਜ ਮਾਂ ਬੋਲੀ ਪੰਜਾਬੀ ਨੂੰ ਆ ਰਹੀਆਂ ਦਰਪੇਸ਼ ਵੰਗਾਰਾਂ ਪ੍ਰਤੀ ਪੰਜਾਬੀਆਂ ਨੂੰ ਗੰਭੀਰਤਾ ਨਾਲ਼ ਸੋਚਣ ਦੀ ਲੋੜ ਹੈ। ਉਨ੍ਹਾਂ ਲੇਖਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੇਖਕ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੀਆਂ ਕੁਰੀਤੀਆਂ ਪ੍ਰਤੀ ਰਚਨਾਵਾਂ ਜ਼ਰੂਰ ਲਿਖਣ। ਡਾ.ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਮਾਂ ਬੋਲੀ ਪੰਜਾਬੀ ਦੀ ਬਿਹਤਰੀ ਲਈ ਸੰਘਰਸ਼ ਕਰਦੀ ਰਹੀ ਹੈ ਤੇ ਅੱਗੇ ਵੀ ਕਾਰਜਸ਼ੀਲ ਰਹੇਗੀ। ਇਸ ਮੌਕੇ ਨਾਮਵਰ ਸ਼ਾਇਰ ਨੱਕਾਸ਼ ਚਿੱਤੇਵਾਣੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਅਣਉੱਠੇ ਕਦਮਾਂ ਦੀ ਪੈੜ ਲੋਕ ਅਰਪਣ ਕੀਤਾ ਗਿਆ, ਜਿਸ ਬਾਰੇ ਸ਼ਹਿਬਾਜ਼ ਖਾਨ ਨੇ ਅਰਥ ਭਰਪੂਰ ਪਰਚਾ ਪੜ੍ਹਿਆ। ਇਸ ਮੌਕੇ ਸ਼ਬਦਾਂ ਦੇ ਅੰਗ-ਸੰਗ ਵਲੋਂ ਪ੍ਰੋ. ਸੰਧੂ ਵਰਿਆਣਵੀ ਤੇ ਜਗਦੀਸ਼ ਰਾਣਾ ਦੁਆਰਾ ਪ੍ਰਧਾਨ ਪਵਨ ਹਰਚੰਦਪੁਰੀ, ਜੋਗਿੰਦਰ ਸਿੰਘ ਨਿਰਾਲਾ, ਸੰਯੁਕਤ ਸਕੱਤਰ ਜਸਵਿੰਦਰ ਸਿੰਘ ਜੱਸੀ, ਨੱਕਾਸ਼ ਚਿੱਤੇਵਾਣੀ ਤੇ ਸੁਰਿੰਦਰ ਸ਼ਰਮਾ ਨਾਗਰਾ, ਗੁਲਜ਼ਾਰ ਸਿੰਘ ਸ਼ੌਂਕੀ ਸਾਬਕਾ ਮੀਤ ਪ੍ਰਧਾਨ, ਸ਼ਹਿਬਾਜ਼ ਖਾਨ, ਕਮਲ ਧਰਮਸੌਤ, ਨਵਜੋਤ ਕੌਰ ਬਟਾਲਾ, ਸੋਹਣ ਸਿੰਘ ਸੂਨੀ, ਸੁਰਿੰਦਰ ਸਾਗਰ ਤੇ ਕੁਲਵਿੰਦਰ ਗਾਖਲ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਹੀ ਸਭਾ ਵੱਲੋਂ ਨਾਟਕ ਮੰਡਲੀਆਂ ਅਜ਼ਾਦ ਰੰਗ ਮੰਚ ਫਗਵਾੜਾ ਦੇ ਬੀਬਾ ਕੁਲਵੰਤ, ਗਮਨੂੰ ਬਾਂਸਲ, ਸਮੇਤ ਸਮੁੱਚੀ ਟੀਮ ਤੇ ਮਾਨਵਤਾ ਕਲਾ ਕੇਂਦਰ ਨਗਰ ਤੋਂ ਜਸਵਿੰਦਰ ਪੱਪੀ, ਕੁਲਵੰਤ ਕੌਰ ਸਮੇਤ ਸਮੁੱਚੀ ਟੀਮ ਦਾ ਤੇ ਪ੍ਰੋ. ਸੰਧੂ ਵਰਿਆਣਵੀ ਤੇ ਜਗਦੀਸ਼ ਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋ. ਸੰਧੂ ਵਰਿਆਣਵੀ ਨੇ ਭਾਰੀ ਮੀਂਹ ਦੇ ਬਾਵਜੂਦ ਵੀ ਦੂਰੋਂ-ਨੇੜਿਓਂ ਪਹੁੰਚੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋ ਰਹੀ ਹਰ ਤਰ੍ਹਾਂ ਦੀ ਧੱਕੇਸ਼ਾਹੀ ਵਿਰੁੱਧ ਲੇਖਕਾਂ ਨੂੰ ਇਕੱਠੇ ਹੋਣ ਦੀ ਸਖ਼ਤ ਲੋੜ ਹੈ। ਉਨ੍ਹਾਂ ਪਾਸ਼, ਹੰਸ ਰਾਜ ਦੀ ਯਾਦਗਾਰ ਨੂੰ ਸਥਾਈ ਬਣਾਉਣ ਬਾਰੇ ਮਤਾ ਵੀ ਪੇਸ਼ ਕੀਤਾ, ਜਿਸਦਾ ਲੇਖਕਾਂ ਨੇ ਹੱਥ ਖੜ੍ਹੇ ਕਰਕੇ ਸਮਰਥਨ ਕੀਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਤਿੰਨ ਦਰਜ਼ਨ ਦੇ ਕਰੀਬ ਕਵੀਆਂ ਤੇ ਗਾਇਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਬੀਬਾ ਕੁਲਵੰਤ, ਰੇਸ਼ਮ ਚਿੱਤਰਕਾਰ, ਸੁਰਿੰਦਰ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂਕੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਕੁਲਵੰਤ ਕੌਰ ਨਗਰ, ਨਰਗਿਸ,ਭਿੰਡਰ ਪਟਵਾਰੀ, ਜਸਵਿੰਦਰ ਫਗਵਾੜਾ, ਨਵਜੋਤ ਕੌਰ ਬਟਾਲਾ, ਨਕਸ਼ ਵਰਿਆਣਵੀ, ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ, ਜਰਨੈਲ ਸਾਖੀ, ਸੋਹਣ ਸਿੰਘ ਸੂਨੀ, ਹਰਦਿਆਲ ਹੁਸ਼ਿਆਰਪੁਰੀ, ਮਿੱਤਰ ਮਨਜੀਤ, ਕੁਲਵਿੰਦਰ ਗਾਖਲ, ਜਸਵਿੰਦਰ ਸਿੰਘ ਜੱਸੀ, ਮਹਿੰਦਰ ਸਿੰਘ ਝੰਮਟ, ਮਨੋਜ ਫਗਵਾੜਵੀ, ਕਿੰਦੂ ਭੱਟੀ, ਕਮਲ ਧਰਮਸੋਤ, ਦੇਸ ਰਾਜ ਬਾਲੀ, ਬਸੰਤ ਕੁਮਾਰ ਸ਼ਾਯਦ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਜ਼ਰੀਏ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਬਲਕਾਰ ਭਾਈਆ, ਅਰਮਾਨ ਬਾਲੀ, ਜਸ਼ਨ ਪਾਲ, ਅੰਮ੍ਰਿਤ, ਕੁਲਵਿੰਦਰਜੋਤ ਸਿੰਘ, ਬਲਜਿੰਦਰ ਕੁਮਾਰ, ਰਾਕੇਸ਼ ਕੁਮਾਰ, ਜਪਨੀਤ ਕੌਰ ਬਾਜਵਾ, ਬਲਵਿੰਦਰ ਪ੍ਰੀਤ ਤੇ ਹੋਰ ਵੀ ਲੋਕ ਹਾਜ਼ਰ ਰਹੇ।