ਜ਼ੋਨਲ ਯੂਥ ਫੈਸਟੀਵਲ ’ਚ ਹਿੰਦੂ ਕੰਨਿਆ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਢੋਲ ਦੀ ਥਾਪ ਨਾਲ ਗੁੰਜਿਆ ਹਿੰਦੂ ਕੰਨਿਆ ਕਾਲਜ ਕਪੂਰਥਲਾ, ਮਨਾਇਆ ਸ਼ਾਨਦਾਰ ਜਿੱਤ ਦਾ ਜਸ਼ਨ
Publish Date: Thu, 08 Oct 2026 10:02 PM (IST)
Updated Date: Thu, 08 Oct 2026 10:05 PM (IST)
ਢੋਲ ਦੀ ਥਾਪ ਨਾਲ ਗੁੰਜਿਆ ਕਾਲਜ, ਮਨਾਇਆ ਸ਼ਾਨਦਾਰ ਜਿੱਤ ਦਾ ਜਸ਼ਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵਿਹੜੇ ਵਿੱਚ ਢੋਲ ਦੇ ਡੱਗੇ, ਪੈਰਾਂ ਦੀ ਥਿੜਕਣ ਨਾਲ ਗਿੱਧਾ ਭੰਗੜਾ ਪਾ ਕੇ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਫਸਟ ਰਨਰ ਅਪ ਟ੍ਰਾਫੀ ਦਾ ਜਸ਼ਨ ਮਨਾਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 6-7 ਅਕਤੂਬਰ, 2026 ਨੂੰ ਹੋਏ ਡੀ-ਜ਼ੋਨ ਦੇ ਜ਼ੋਨਲ ਯੁਵਕ ਮੇਲੇ ਵਿੱਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਫਸਟ ਰਨਰ ਅਪ ਟ੍ਰਾਫੀ ਤੇ ਕਪੂਰਥਲਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਫਾਈਨ ਆਰਟਸ, ਸੰਗੀਤ,ਥੀਏਟਰ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦੇ ਹੋਏ, ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ, ਅਨੁਭਵ, ਉਤਸ਼ਾਹ ਤੇ ਜਨੂੰਨ ਦੀ ਵਿਲੱਖਣ ਪੇਸ਼ਕਾਰੀ ਦਿੱਤੀ। ਕਾਲਜ ਦੇ ਵਿਦਿਆਰਥੀਆਂ ਨੇ ਗਰੁੱਪ ਸ਼ਬਦ, ਗੀਤ, ਕਵੀਸ਼ਰੀ, ਗਰੁੱਪ ਸ਼ਬਦ, ਗਰੁੱਪ ਸਾਂਗ, ਕਲਾਸੀਕਲ ਇੰਸਟਰੂਮੈਂਟ (ਨਾਨ-ਪਰਕਸ਼ਨ), ਗੀਤ/ਗ਼ਜ਼ਲ, ਲੋਕ ਗੀਤ, ਕਲਾਸੀਕਲ ਵੋਕਲ, ਕੋਰਿਓਗ੍ਰਾਫੀ, ਸਕਿਟ, ਮਿਮੀਕਰੀ, ਫੈਂਸੀ ਡਰੈਸ, ਆਨ ਦਿ ਸਪੌਟ ਪੇਂਟਿੰਗ, ਰੰਗੋਲੀ, ਫੁੱਲਕਾਰੀ, ਕੋਲਾਜ, ਪੋਸਟਰ ਮੇਕਿੰਗ, ਕਾਰਟੂਨਿੰਗ, ਸਾਹਿਤਿਕ ਮੁਕਾਬਲੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀ ਜਿਥੇ ਮਿਮੀਕਰੀ, ਕਾਰਟੂਨਿੰਗ, ਰੰਗੋਲੀ ਤੇ ਕੋਰਿਓਗ੍ਰਾਫੀ ਪਹਿਲੇ ਸਥਾਨ ’ਤੇ ਰਹੇ, ਉਥੇ ਫੈਂਸੀ ਡਰੈਸ, ਕਲਾਸਿਕਲ ਵੋਕਲ ਸੋਲੋ, ਇੰਸਟਰੂਮੈਂਟ ਨਾਨ ਪ੍ਰੀਕਾਸ਼ਨ, ਐਲੋਕੇਸ਼ਨ ਅੰਗਰੇਜ਼ੀ, ਐਲੋਕੇਸ਼ਨ ਪੰਜਾਬੀ, ਡਿਬੇਟ ਅੰਗਰੇਜ਼ੀ, ਡਿਬੇਟ ਪੰਜਾਬੀ, ਕਾਵਿ-ਉਚਾਰਨ ਮੁਕਾਬਲਾ ਪੰਜਾਬੀ, ਫੁਲਕਾਰੀ, ਗਰੁਪ ਸੋਂਗ, ਕਵੀਸ਼ਰੀ ਤੇ ਲੋਕਗੀਤ ਦੁਜੇ ਸਥਾਨ ’ਤੇ ਰਹੇ। ਕਾਲਜ ਮੈਨੇਜਮੈਂਟ ਨੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਸੰਸਥਾ ਦਾ ਮਾਣ ਵਧਾਉਣ ਲਈ ਸਮੁੱਚੀ ਟੀਮ ਤੇ ਸਾਰੀਆਂ ਵਿਦਿਆਰਥਣਾਂ ਨੂੰ ਅਗਾਂਹ ਵੀ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।