ਸੋਮਨਾਥ ਮਹਾਪਰਵ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਹਿੰਦੂ ਕੰਨਿਆ ਕਾਲਜ, ਕਪੂਰਥਲਾ ਨੇ ਸੋਮਨਾਥ ਮਹਾਪਰਵ 'ਤੇ ਇੱਕ ਭਾਸ਼ਣ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Publish Date: Thu, 03 Sep 2026 06:49 PM (IST)
Updated Date: Thu, 03 Sep 2026 06:52 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਤਿਹਾਸ ਵਿਭਾਗ ਨੇ ਸੋਮਨਾਥ ਮਹਾਪਰਵ ਨੂੰ ਸ਼ਰਧਾ, ਸੱਭਿਆਚਾਰਕ ਮਾਣ ਤੇ ਦੇਸ਼ ਭਗਤੀ ਨਾਲ ਮਨਾਇਆ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਾਂਸਕ੍ਰਿਤਕ ਤੇ ਇਤਿਹਾਸਕ ਵਿਰਾਸਤ ਨਾਲ ਜੋੜਣਾ ਸੀ। ਪ੍ਰੋਗਰਾਮ ਦਾ ਵਿਸ਼ਾ ਸੀ ਸੋਮਨਾਥ : ਵਿਸ਼ਵਾਸ, ਪੁਨਰ ਨਿਰਮਾਣ ਤੇ ਰਾਸ਼ਟਰੀ ਏਕਤਾ ਦਾ ਇੱਕ ਸਦੀਵੀਂ ਪ੍ਰਤੀਕ, ਜੋ ਕਿ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਦਾ ਇੱਕ ਸਫਲ ਯਤਨ ਸੀ। ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ, ਇਤਿਹਾਸ ਵਿਭਾਗ ਦੀ ਮੁਖੀ ਸੀਮਾ ਰਾਣੀ ਨੇ ਸੋਮਨਾਥ ਮੰਦਰ ਦੇ ਇਤਿਹਾਸਕ, ਸੱਭਿਆਚਾਰਕ ਤੇ ਰਾਸ਼ਟਰੀ ਮਹੱਤਵ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਤਿਹਾਸ ਵਿੱਚ ਕਈ ਹਮਲਿਆਂ ਦੇ ਬਾਵਜੂਦ, ਸੋਮਨਾਥ ਨੂੰ ਵਾਰ-ਵਾਰ ਦੁਬਾਰਾ ਬਣਾਇਆ ਗਿਆ, ਜੋ ਕਿ ਭਾਰਤੀ ਸੱਭਿਆਚਾਰ ਦੀ ਅਜੇਤੂ ਤਾਕਤ ਤੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਲਈ ਸਰਦਾਰ ਵੱਲਭ ਭਾਈ ਪਟੇਲ ਦੀ ਪਹਿਲਕਦਮੀ ਦਾ ਹਵਾਲਾ ਦਿੰਦੇ ਹੋਏ, ਇਸਨੂੰ ਰਾਸ਼ਟਰੀ ਸਵੈਮਾਣ ਦੀ ਬਹਾਲੀ ਦੱਸਿਆ। ਉਨ੍ਹਾਂ ਨੇ ਤੀਰ ਥੰਮ੍ਹ ਦੀ ਵਿਗਿਆਨਕ ਮਹੱਤਤਾ, ਪੰਜਾਬ ਵਿੱਚ ਸੋਮਨਾਥ ਦੇ ਇਤਿਹਾਸ ਤੇ ਗੁਰੂ ਪਰੰਪਰਾ ਨਾਲ ਸਬੰਧਤ ਪ੍ਰੇਰਨਾਦਾਇਕ ਘਟਨਾਵਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ 12 ਜਯੋਤਿਰਲਿੰਗ ਤੇ ਸੋਮਨਾਥ ਦਾ ਇਤਿਹਾਸ ਵਿਸ਼ੇ ਤੇ ਇੱਕ ਦਿਲਚਸਪ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿਖਾਈ ਗਈ, ਜਿਸ ਰਾਹੀਂ ਵਿਦਿਆਰਥੀਆਂ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ।ਪ੍ਰੋ ਗਰਾਮ ਦੇ ਅੰਤ ਵਿੱਚ, ਵਿਦਿਆਰਥੀਆਂ ਨੇ ਏਕ ਭਾਰਤ, ਸ੍ਰੇਸ਼ਠ ਭਾਰਤ ਤੇ ਦੇਸ਼ ਦੀ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਪ੍ਰਣ ਲਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਾਰਤ ਦੇ ਸ਼ਾਨਦਾਰ ਇਤਿਹਾਸ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਮਨ ਜਯੋਤੀ ਨੇ ਸੈਸ਼ਨ ਦਾ ਸੰਚਾਲਨ ਬਾਖੂਬੀ ਕੀਤਾ।