ਜੀਡੀਆਰ ਸਕੂਲ ’ਚ ਮਨਾਇਆ ਹਿੰਦੀ ਦਿਵਸ ਜੀ.ਡੀ.ਆਰ. ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਹਿੰਦੀ ਦਿਵਸ ਅਤੇ ਗਣੇਸ਼ ਚਤੁਰਥੀ
Publish Date: Mon, 14 Sep 2026 08:07 PM (IST)
Updated Date: Mon, 14 Sep 2026 08:08 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਹਿੰਦੀ ਦਿਵਸ ਤੇ ਗਣੇਸ਼ ਚਤੁਰਥੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਕੇਜੀ ਵਿੰਗ ਵੱਲੋਂ ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਉਪਰੰਤ ਭਜਨ ਗਾਇਨ ਤੇ ਭਗਵਾਨ ਗਣੇਸ਼ ਜੀ ਦੀ ਆਰਤੀ ਕੀਤੀ ਗਈ। ਕਲਾਸ ਯੂਕੇਜੀ ਦੀ ਵਿਦਿਆਰਥਣ ਨਵਨੀਤ ਕੌਰ ਨੇ ਗਣੇਸ਼ ਚਤੁਰਥੀ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਨੂੰ ਇਸ ਪਾਵਨ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਗਣੇਸ਼ ਚਤੁਰਥੀ ਦੌਰਾਨ ਲੋਕ ਆਪਣੇ ਘਰਾਂ ਵਿੱਚ ਭਜਨ-ਕੀਰਤਨ ਕਰਦੇ ਹਨ ਤੇ ਭਗਵਾਨ ਗਣੇਸ਼ ਜੀ ਨੂੰ ਵੱਖ-ਵੱਖ ਤਰ੍ਹਾਂ ਦੇ ਭੋਗ ਲਗਾਉਂਦੇ ਹਨ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਮਨਮੋਹਕ ਨ੍ਰਿਤ ਪੇਸ਼ ਕੀਤਾ ਗਿਆ। ਇਸ ਉਪਰੰਤ ਸਕੂਲ ਵਿੱਚ ਹਿੰਦੀ ਦਿਵਸ ਵੀ ਉਤਸ਼ਾਹ ਨਾਲ ਮਨਾਇਆ ਗਿਆ। ਯੂਕੇਜੀ ਦੀ ਵਿਦਿਆਰਥਣ ਜਸਦੀਪ ਨੇ ਹਿੰਦੀ ਦਿਵਸ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਵਿਸ਼ਵ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਮੌਕੇ ਮੈਡਮ ਬੀਨਾ ਵੱਲੋਂ ਹਿੰਦੀ ਦੇ ਸਵਰਾਂ ’ਤੇ ਆਧਾਰਿਤ ਇੱਕ ਲਘੂ ਨਾਟਕ ਪੇਸ਼ ਕੀਤਾ ਗਿਆ। ਯੂਕੇਜੀ ਦੀ ਵਿਦਿਆਰਥਣ ਤੌਹੀਦ ਖਾਨ ਨੇ ਹਿੰਦੀ ਦਿਵਸ ਦੇ ਮੌਕੇ ’ਤੇ ਸੁੰਦਰ ਕਵਿਤਾ ਪੇਸ਼ ਕੀਤੀ। ਪ੍ਰੋਗਰਾਮ ਦੌਰਾਨ ਪ੍ਰੀ-ਨਰਸਰੀ ਤੋਂ ਐੱਲਕੇਜੀ ਤੱਕ ਦੇ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਨੇ ਸਾਰਿਆਂ ਨੂੰ ਹਿੰਦੀ ਦਿਵਸ ਤੇ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।