ਇੰਟੈਂਸੀਫਾਈਡ ਮੁਹਿੰਮ ਤਹਿਤ ਸਿਹਤ ਜਾਂਚ ਲਗਾਇਆ ਕੈਂਪ ਇੰਟੈਂਸੀਫਾਈਡ ਮੁਹਿੰਮ ਤਹਿਤ ਸਿਹਤ ਜਾਂਚ ਲਗਾਇਆ ਕੈਂਪ
Publish Date: Mon, 12 Oct 2026 07:19 PM (IST)
Updated Date: Mon, 12 Oct 2026 07:20 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਇੰਟੈਂਸੀਫਾਈਡ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਐੱਸਐੱਮਓ ਡਾਕਟਰ ਪਰਮਿੰਦਰ ਕੌਰ ਦੇ ਸਹਿਯੋਗ ਨਾਲ, ਦਿਸ਼ਾ ਕਲੱਸਟਰ ਜਲੰਧਰ ਦੀ ਅਗਵਾਈ ਹੇਠ ਆਈਸੀਟੀਸੀ, ਸਿਵਲ ਹਸਪਤਾਲ ਕਪੂਰਥਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਤੇ ਐੱਚਆਈਵੀ/ਸਿਫਿਲਿਸ, ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਰੁਟੀਨ ਜਾਂਚਾਂ ਦੇ ਨਾਲ-ਨਾਲ ਗੁਪਤ ਰੋਗਾਂ ਦੀ ਜਾਂਚ ਤੇ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਸਮੱਗਰੀ ਵੰਡੀ ਗਈ ਤੇ ਬਿਮਾਰੀਆਂ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬਾਰਕੋਡ ਰਾਹੀਂ ਸੈਲਫ ਰਿਸਕ ਅਸੈਸਮੈਂਟ, ਸਕ੍ਰੀਨਿੰਗ ਤੇ ਕਾਊਂਸਲਿੰਗ ਵੀ ਕੀਤੀ ਗਈ। ਕੈਂਪ ਦਾ ਉਦੇਸ਼ ਲੋਕਾਂ ਨੂੰ ਸਮੇਂ ਸਿਰ ਜਾਂਚ, ਸਹੀ ਸਲਾਹ ਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਤੇ ਐੱਚਆਈਵੀ ਸਮੇਤ ਹੋਰ ਬਿਮਾਰੀਆਂ ਪ੍ਰਤੀ ਜਾਗਰੂਕਤਾ ਵਧਾਉਣਾ ਸੀ। ਇਸ ਮੌਕੇ ਡਾ. ਅਰਸ਼ਬੀਰ ਕੌਰ, ਮਨਜੀਤ ਰਾਣੀ ਆਈਸੀਟੀਸੀ ਕੌਂਸਲਰ, ਨਵਪ੍ਰੀਤ ਕੌਰ ਲੈਬ ਟੈਕਨੀਸ਼ੀਅਨ, ਸਰੋਜ ਕੁਮਾਰ ਕੌਂਸਲਰ, ਕਾਬਲ ਸਿੰਘ ਕੌਂਸਲਰ, ਮਨਬੀਰ ਸਿੰਘ, ਗੁਰਪ੍ਰੀਤ ਸਿੰਘ ਓਆਰਡਬਲਯੂ, ਮਨਜੀਤ, ਕਰਮਜੀਤ ਕੌਰ ਤੇ ਉਨ੍ਹਾਂ ਦਾ ਟੀਆਈ ਸਟਾਫ ਆਦਿ ਹਾਜ਼ਰ ਸਨ।