ਗੁੱਗਾ ਨੌਮੀ ਦਾ ਪਾਵਨ ਉਤਸਵ 5 ਨੂੰ, ਗੁੱਗਾ ਜੀ ਦੇ ਮੰਦਰ ’ਚ ਉਮੜਣਗੇ ਸ਼ਰਧਾਲੂ 5 ਸਤੰਬਰ ਨੂੰ ਗੁੱਗਾ ਨੌਮੀ ਦਾ ਪਾਵਨ ਉਤਸਵ, ਪ੍ਰਾਚੀਨ ਬਾਬਾ ਜਾਹਰ ਵੀਰ ਗੁੱਗਾ ਜੀ ਦੇ ਮੰਦਰ ’ਚ ਉਮੜੇਗੀ ਸ਼ਰਧਾਲੂਆਂ ਦੀ ਭੀੜ
Publish Date: Wed, 02 Sep 2026 06:43 PM (IST)
Updated Date: Thu, 03 Sep 2026 04:01 AM (IST)
ਕੈਪਸ਼ਨ -02ਪੀਐਚਜੀ1 ਫਗਵਾੜਾ ਦੇ ਬੰਗਾ ਰੋਡ ’ਤੇ ਸਥਿਤ ਸਭ ਤੋਂ ਪ੍ਰਾਚੀਨ ਬਾਬਾ ਜਾਹਰ ਵੀਰ ਗੁੱਗਾ ਜੀ ਦਾ ਮੰਦਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਬਾਬਾ ਜਾਹਰ ਵੀਰ ਗੁੱਗਾ ਜੀ ਦੇ ਭਗਤਾਂ ਵੱਲੋਂ ਗੁੱਗਾ ਨੌਮੀ ਦਾ ਪਾਵਨ ਉਤਸਵ 5 ਸਤੰਬਰ 2026, ਸ਼ਨੀਵਾਰ ਨੂੰ ਬੰਗਾ ਰੋਡ, ਫਗਵਾੜਾ ਸਥਿਤ ਫਗਵਾੜਾ ਦੇ ਸਭ ਤੋਂ ਪ੍ਰਾਚੀਨ ਬਾਬਾ ਜਾਹਰ ਵੀਰ ਗੁੱਗਾ ਜੀ ਦੇ ਮੰਦਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਤਸਵ ਦੀ ਸ਼ੁਰੂਆਤ ਸਵੇਰੇ 5 ਵਜੇ ਤੋਂ ਹੋਵੇਗੀ। ਇਸ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਵਲ ਗੁਪਤਾ ਤੇ ਮੁੱਖ ਸਕੱਤਰ ਸੁਮਿਤ ਜੁਨੇਜਾ ਨੇ ਦੱਸਿਆ ਕਿ ਗੁੱਗਾ ਨੌਮੀ ਦੇ ਮੌਕੇ ਬਾਬਾ ਜਾਹਰ ਵੀਰ ਗੁੱਗਾ ਜੀ ਦੇ ਮੰਦਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਣਗੇ। ਸਵੇਰ ਤੋਂ ਹੀ ਸ਼ਰਧਾਲੂ ਮੰਦਰ ’ਚ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰਨਗੇ ਅਤੇ ਪੂਜਾ-ਅਰਚਨਾ ਕਰਕੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਸਬੰਧ ਵਿੱਚ ਵਿਸ਼ਾਲ ਭੰਡਾਰਾ 20 ਸਤੰਬਰ, ਐਤਵਾਰ ਨੂੰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁੱਗਾ ਨੌਮੀ ਸ਼ਰਧਾਲੂਆਂ ਲਈ ਵਿਸ਼ੇਸ਼ ਆਸਥਾ ਦਾ ਤਿਉਹਾਰ ਹੈ। ਇਸ ਦਿਨ ਦੂਰ-ਦੁਰਾਡੇ ਤੋਂ ਵੀ ਸ਼ਰਧਾਲੂ ਬਾਬਾ ਜਾਹਰ ਵੀਰ ਗੁੱਗਾ ਜੀ ਦੇ ਮੰਦਰ ਵਿੱਚ ਪਹੁੰਚਦੇ ਹਨ। ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਬਾਬਾ ਜਾਹਰ ਵੀਰ ਗੁੱਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ। ਇਸ ਮੌਕੇ ਪੈਟਰਨ ਰਾਮ ਲੁਭਾਇਆ ਨੱਯਰ, ਪੈਟਰਨ ਵਿਸ਼ਵਾਮਿੱਤਰ ਸ਼ਰਮਾ, ਪੈਟਰਨ ਬਲਦੇਵ ਸ਼ਰਮਾ, ਰਾਕੇਸ਼ ਬਾਂਸਲ, ਹਰੀ ਓਮ ਗੁਪਤਾ, ਮਲਕੀਅਤ ਸਿੰਘ ਰਘਬੋਤਰਾ, ਕ੍ਰਿਸ਼ਨ ਬਜਾਜ, ਕੀਮਤੀ ਲਾਲ, ਮੁਕੇਸ਼ ਕੁਮਾਰ, ਅਨੁਰਾਗ ਮਨਖੰਡ ਤੇ ਅਸ਼ੋਕ ਕੌੜਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਉਨ੍ਹਾਂ ਨੇ ਗੁੱਗਾ ਨੌਮੀ ਦੇ ਸਮਾਗਮ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਸ਼ਰਧਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।