- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ 22 ਅਕਤੂਬਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਅਤੇ 28 ਅਕਤੂਬਰ ਨੂੰ ਮਾਂ ਭਗਵਤੀ ਦੇ ਵਿਸ਼ਾਲ ਜਗਰਾਤੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਸਮਾਗਮਾਂ ਦੀ ਰੌਣਕ ਵਧਾਉਣ ਲਈ ਪਤਵੰਤਿਆਂ ਨੂੰ ਸੱਦਾ-ਪੱਤਰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਹਰਮੇਸ਼ ਸਰੋਆ, ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ 22 ਅਕਤੂਬਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਅਤੇ 28 ਅਕਤੂਬਰ ਨੂੰ ਮਾਂ ਭਗਵਤੀ ਦੇ ਵਿਸ਼ਾਲ ਜਗਰਾਤੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਸਮਾਗਮਾਂ ਦੀ ਰੌਣਕ ਵਧਾਉਣ ਲਈ ਪਤਵੰਤਿਆਂ ਨੂੰ ਸੱਦਾ-ਪੱਤਰ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ, ਡਿਪਟੀ ਕਮਿਸ਼ਨਰ ਕਪੂਰਥਲਾ ਕਰਨੈਲ ਸਿੰਘ, ਕਮਾਂਡੈਂਟ ਆਈਐੱਸਟੀਸੀ ਕਪੂਰਥਲਾ ਸੰਦੀਪ ਸ਼ਰਮਾ, ਅਨੁਪਮ ਕਲੇਰ ਨਗਰ ਨਿਗਮ ਕਮਿਸ਼ਨਰ ਕਪੂਰਥਲਾ, ਨਵਦੀਪ ਸਿੰਘ ਭੋਗਲ ਡੀਆਰਓ ਕਪੂਰਥਲਾ, ਅਮਨਦੀਪ ਨਾਹਰ ਐੱਸਐੱਚਓ ਸਿਟੀ ਕਪੂਰਥਲਾ, ਸਬ-ਇੰਸਪੈਕਟਰ ਕਾਂਤੀ ਰਾਣੀ ਕਪੂਰਥਲਾ ਤੋਂ ਇਲਾਵਾ ਹੋਰ ਵੀ ਪਤਵੰਤਿਆਂ ਨੇ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰਨ ਦਾ ਸੱਦਾ ਪ੍ਰਵਾਨ ਕਰਦਿਆਂ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਅਤੇ ਸਭਾ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਮੂਹਿਕ ਵਿਆਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਹੋਵੇਗਾ, ਜਦਕਿ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਮਾਂ ਭਗਵਤੀ ਜਗਰਾਤਾ ਖੇੜਾ ਰੋਡ ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਵਿੱਕੀ ਸਿੰਘ, ਮਨਦੀਪ ਬਾਸੀ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਸੁਰਿੰਦਰ ਬੱਧਣ, ਮੈਡਮ ਤਨੂ, ਮੈਡਮ ਪੂਜਾ ਸੈਣੀ, ਮੈਡਮ ਰਮਨਦੀਪ ਕੌਰ, ਜਗਜੀਤ ਸੇਠ ਮੈਨੇਜਰ, ਮੈਡਮ ਸਪਨਾ ਸ਼ਾਰਦਾ ਆਦਿ ਹਾਜ਼ਰ ਸਨ।