ਪ੍ਰਗਟ ਦਿਹਾੜੇ ਮੌਕੇ ਹਵਨ ਯੱਗ ਤੇ ਕੀਰਤਨ ਕਰਵਾਇਆ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਟ ਦਿਹਾੜੇ ਮੌਕੇ ਮੰਦਰ ਵਿਖੇ ਹਵਨ ਯੱਗ ਅਤੇ ਕੀਰਤਨ ਦਾ ਆਯੋਜਨ
Publish Date: Mon, 26 Oct 2026 09:25 PM (IST)
Updated Date: Mon, 26 Oct 2026 09:28 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਹਾੜੇ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵੱਲੋਂ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਵਿਖੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪਵਿੱਤਰ ਹਵਨ ਯੱਗ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਹ ਸਮਾਗਮ ਸਭਾ ਦੇ ਪ੍ਰਧਾਨ ਕੌਂਸਲਰ ਕੋਮਲ ਸਹੋਤਾ (ਗਾਗਾ) ਤੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਜੀਆ ਲਾਲ ਨਾਹਰ ਦੀ ਰਹਿਨੁਮਾਈ ਹੇਠ ਕੀਤਾ ਗਿਆ। ਹਵਨ ਯੱਗ ਤੋਂ ਬਾਅਦ ਭਜਨ ਮੰਡਲੀ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਜਨ ਤੇ ਕੀਰਤਨ ਪੇਸ਼ ਕੀਤਾ ਗਿਆ, ਜਿਸ ਨਾਲ ਸਮੁੱਚਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਰਿਹਾ। ਸਮਾਗਮ ਦੌਰਾਨ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਰਾਜੂ ਅਟਵਾਲ, ਗੋਪਾਲ ਥਾਪਰ, ਸੀਨੀਅਰ ਚੇਅਰਮੈਨ ਨੰਦਲਾਲ ਥਾਪਰ, ਚੇਅਰਮੈਨ ਸੁਮਿਤ ਗਿੱਲ (ਲੱਲਾ), ਹੈਪੀ ਸਹੋਤਾ, ਅਭੀ ਸੱਭਰਵਾਲ, ਪਵਨ ਗਿੱਲ, ਅਰੂਨ ਸੰਗਰ, ਕੈਫ ਸੱਭਰਵਾਲ, ਰਾਹੁਲ ਆਦਿਆ, ਅਨਿਲ ਸਲਹੋਤਰਾ, ਨੀਰਜ ਨਾਹਰ, ਪ੍ਰਿੰਸ ਥਾਪਰ, ਅਨਿਲ ਨਾਹਰ, ਲੱਕੀ ਸਹੋਤਾ, ਸੋਨੂੰ ਗਿੱਲ, ਸੰਜੀਵ ਨਾਹਰ (ਰੋਕੀ), ਅਨਮੋਲ ਸਹੋਤਾ, ਅਭੀ ਲੰਕੇਸ਼, ਸਾਜਨ ਖੋਸਲਾ, ਰਵੀ ਸਹੋਤਾ, ਡਾ. ਮਨਜੀਤ ਗਿੱਲ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।