ਹਰਵਿੰਦਰ ਸਿੰਘ ਆਹਲੂਵਾਲੀਆ ਜਨਰਲ ਸਕੱਤਰ ਨਿਯੁਕਤ ਹਰਵਿੰਦਰ ਸਿੰਘ ਆਹਲੂਵਾਲੀਆ ਆਹਲੂਵਾਲੀਆ ਸਮਾਜ ਦੀ ਇੰਟਰਨੈਸ਼ਨਲ ਪੰਜਾਬ ਇਕਾਈ ਦਾ ਜਨਰਲ ਸਕੱਤਰ ਨਿਯੁਕਤ
Publish Date: Tue, 15 Sep 2026 06:46 PM (IST)
Updated Date: Tue, 15 Sep 2026 06:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਹਲੂਵਾਲੀਆ ਬਰਾਦਰੀ ਦੀ ਇੱਕ ਅਹਿਮ ਮੀਟਿੰਗ ਮੋਹਾਲੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਬਰਾਦਰੀ ਦੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਭਵਿੱਖੀ ਕਾਰਜ-ਯੋਜਨਾ ਤਿਆਰ ਕੀਤੀ ਗਈ। ਇਸ ਮੌਕੇ ਸਮੂਹ ਆਗੂਆਂ ਦੀ ਸਹਿਮਤੀ ਨਾਲ ਹਰਵਿੰਦਰ ਸਿੰਘ ਆਹਲੂਵਾਲੀਆ ਨੂੰ ਆਹਲੂਵਾਲੀਆ ਸਮਾਜ ਦੀ ਇੰਟਰਨੈਸ਼ਨਲ ਪੰਜਾਬ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਜੇਜੇ ਸਿੰਘ ਆਹਲੂਵਾਲੀਆ ਨੇ ਕੀਤੀ। ਇਸ ਮੌਕੇ ਸੁਮਨਦੀਪ ਸਿੰਘ, ਟੋਨੀ ਆਹਲੂਵਾਲੀਆ,ਬਲਜੀਤ ਆਹਲੂਵਾਲੀਆ, ਅਵਤਾਰ ਸਿੰਘ ਆਹਲੂਵਾਲੀਆ ਸਮੇਤ ਬਰਾਦਰੀ ਦੇ ਹੋਰ ਪ੍ਰਮੁੱਖ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਆਹਲੂਵਾਲੀਆ ਬਰਾਦਰੀ ਨਾਲ ਸਬੰਧਤ ਵੱਖ-ਵੱਖ ਮੁਸ਼ਕਲਾਂ ਤੇ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਦੇ ਹੱਲ ਲਈ ਸੁਝਾਅ ਪੇਸ਼ ਕੀਤੇ ਗਏ ਤੇ ਬਰਾਦਰੀ ਦੀ ਭਲਾਈ, ਏਕਤਾ ਤੇ ਤਰੱਕੀ ਲਈ ਆਉਣ ਵਾਲੇ ਸਮੇਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਂਦੇ ਹੋਏ ਬਰਾਦਰੀ ਦੀਆਂ ਸਮੱਸਿਆਵਾਂ ਦੇ ਹੱਲ ਤੇ ਸਮਾਜ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਸੁਮਨਦੀਪ ਸਿੰਘ ਆਹਲੂਵਾਲੀਆ, ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਕਿਰਪਾਲ ਸਿੰਘ ਆਹਲੂਵਾਲੀਆ, ਦੀਦਾਰ ਸਿੰਘ ਆਹਲੂਵਾਲੀਆ, ਹਰਜੀਤ ਸਿੰਘ ਆਹਲੂਵਾਲੀਆ, ਅਮਿਤ ਆਹਲੂਵਾਲੀਆ, ਰਾਮ ਗੋਪਾਲ ਆਹਲੂਵਾਲੀਆ ਆਦਿ ਹਾਜ਼ਰ ਸਨ।