ਆਨੰਦ ਪਬਲਿਕ ਸਕੂਲ ’ਚ ਮਨਾਇਆ ਹਰਿਆਲੀ ਮਹੋਤਸਵ ਆਨੰਦ ਪਬਲਿਕ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਹਰਿਆਲੀ ਮਹੋਤਸਵ
Publish Date: Thu, 13 Aug 2026 07:49 PM (IST)
Updated Date: Thu, 13 Aug 2026 07:50 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ “ਇੱਕ ਵਿਦਿਆਰਥੀ ਇੱਕ ਰੁੱਖ” ਮੁਹਿੰਮ ਤਹਿਤ ਹਰਿਆਲੀ ਮਹੋਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੁੱਖਾਂ ਤੇ ਪੌਦਿਆਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਤੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਿਹਤਮੰਦ ਬਣਾਉਣ ਲਈ ਪ੍ਰੇਰਿਤ ਕਰਨਾ ਸੀ। ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਕੂਲ ਕੈਂਪਸ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਵੀ ਪੌਦੇ ਲਗਾਏ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪੌਦੇ ਲਗਾਉਣ ਦੀਆਂ ਤਸਵੀਰਾਂ ਆਪਣੇ ਮਾਪਿਆਂ ਨਾਲ ਵੀ ਸਾਂਝੀਆਂ ਕੀਤੀਆਂ, ਜਿਸ ਨਾਲ ਇਹ ਮੁਹਿੰਮ ਸਕੂਲ ਤੋਂ ਘਰਾਂ ਤੱਕ ਵੀ ਪਹੁੰਚੀ। ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਨੇ ਵੀ ਇਸ ਮੁਹਿੰਮ ਵਿੱਚ ਭਾਗ ਲੈਂਦੇ ਹੋਏ ਸਕੂਲ ਕੈਂਪਸ ਵਿੱਚ ਪੌਦੇ ਲਗਾਏ। ਉਨ੍ਹਾਂ ਦੇ ਨਾਲ ਪ੍ਰਿੰਸੀਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵੀ ਪੌਦੇ ਲਗਾਏ। ਉਨ੍ਹਾਂ ਦੀ ਇਸ ਪਹਿਲ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ। ਪੂਰੀ ਮੁਹਿੰਮ ਦਾ ਆਯੋਜਨ ਐਕਟੀਵਿਟੀਜ਼ ਕੋਆਰਡੀਨੇਟਰਜ਼ ਹਾ ਜੋਸ਼ੀ ਤੇ ਕਰੁਣਾ ਦੀ ਯੋਗ ਅਗਵਾਈ ਤੇ ਦੇਖ-ਰੇਖ ਹੇਠ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਤੇ ਸਟਾਫ ਨੇ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਇਮਤਿਹਾਨ ਇੰਚਾਰਜ ਨਿਰਮਲ ਜੋਤੀ, ਸਪੋਰਟਸ ਟੀਚਰ ਕਿਰਨ ਨੰਦਾ ਤੋਂ ਇਲਾਵਾ ਵਨੀਤਾ, ਪੂਜਾ, ਮਿਸ ਸ਼ਰੁਤੀ, ਸੁਕਰਮਾ, ਨੀਲੀਮਾ, ਬਲਜੀਤ ਤੇ ਸਲੋਨੀ ਵੀ ਮੌਜੂਦ ਰਹੇ। ਇਸ ਦਿਨ ਨੂੰ ਸਕੂਲ ਦੇ ਸਟਾਫ ਵੱਲੋਂ ਗ੍ਰੀਨ ਡੇ ਵਜੋਂ ਵੀ ਮਨਾਇਆ ਗਿਆ। ਸਾਰੇ ਸਟਾਫ ਮੈਂਬਰ ਹਰੇ ਰੰਗ ਦੇ ਪਹਿਰਾਵੇ ਵਿੱਚ ਸਕੂਲ ਪਹੁੰਚੇ, ਜਿਸ ਨਾਲ ਪੂਰੇ ਮਾਹੌਲ ਵਿੱਚ ਹਰਿਆਲੀ ਤੇ ਉਤਸ਼ਾਹ ਦਾ ਰੰਗ ਨਜ਼ਰ ਆਇਆ।