ਵਰਿੰਦਾਵਨ ਧਾਮ ਲਈ 16ਵੀਂ ਬੱਸ ਯਾਤਰਾ ਰਵਾਨਾ ਜੈ ਮਾਂ ਅਰਧਕੁੰਵਾਰੀ ਮੇਹਲੀ ਗੇਟ ਵੱਲੋਂ 16ਵੀਂ ਬੱਸ ਯਾਤਰਾ ਵਰਿੰਦਾਵਨ ਧਾਮ ਲਈ ਰਵਾਨਾ
Publish Date: Thu, 10 Sep 2026 06:48 PM (IST)
Updated Date: Thu, 10 Sep 2026 06:49 PM (IST)
ਜੈ ਮਾਂ ਅਰਧਕੁੰਵਾਰੀ ਮੇਹਲੀ ਗੇਟ ਵੱਲੋਂ ਕੀਤਾ ਗਿਆ ਉਪਰਾਲਾ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੈ ਮਾਂ ਅਰਧਕੁੰਵਾਰੀ ਮੇਹਲੀ ਗੇਟ, ਫਗਵਾੜਾ ਵੱਲੋਂ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੀ ਲੜੀ ਤਹਿਤ 16ਵੀਂ ਬੱਸ ਯਾਤਰਾ ਵਰਿੰਦਾਵਨ ਧਾਮ ਲਈ ਰਵਾਨਾ ਕੀਤੀ ਗਈ। ਪ੍ਰਧਾਨ ਕੁਸ਼ ਵਢੇਰਾ ਤੇ ਉਪ ਪ੍ਰਧਾਨ ਸਾਹਿਲ ਵੋਹਰਾ ਦੀ ਅਗਵਾਈ ਹੇਠ ਭੇਜੀ ਗਈ ਇਸ ਬੱਸ ਯਾਤਰਾ ਨੂੰ ਸ਼ਰਧਾ ਤੇ ਉਤਸ਼ਾਹ ਭਰੇ ਮਾਹੌਲ ਵਿੱਚ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ, ਜਿਨ੍ਹਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਯਾਤਰਾ ਦਾ ਸ਼ੁਭ ਆਰੰਭ ਕੀਤਾ। ਬੱਸ ਯਾਤਰਾ ਨੂੰ ਮਾਰਕੀਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ, ਬਲਾਕ ਕਾਂਗਰਸ ਪ੍ਰਧਾਨ ਤੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਨਾਲ ਮਨ ਨੂੰ ਸ਼ਾਂਤੀ ਮਿਲਣ ਦੇ ਨਾਲ-ਨਾਲ ਆਪਣੀ ਧਾਰਮਿਕ ਵਿਰਾਸਤ, ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਜੁੜਨ ਦਾ ਮੌਕਾ ਵੀ ਮਿਲਦਾ ਹੈ। ਇਸ ਮੌਕੇ ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਸਾਹਿਲ ਵੋਹਰਾ ਨੇ ਦੱਸਿਆ ਕਿ ਜੈ ਮਾਂ ਅਰਧਕੁੰਵਾਰੀ ਮੇਹਲੀ ਗੇਟ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹਰ ਮਹੀਨੇ ਕਿਸੇ ਨਾ ਕਿਸੇ ਧਾਰਮਿਕ ਸਥਾਨ ਲਈ ਬੱਸ ਯਾਤਰਾ ਭੇਜੀ ਜਾਂਦੀ ਹੈ। ਇਨ੍ਹਾਂ ਯਾਤਰਾਵਾਂ ਵਿੱਚ ਸ੍ਰੀ ਮਾਤਾ ਚਿੰਤਪੁਰਨੀ, ਸ੍ਰੀ ਜਵਾਲਾ ਦੇਵੀ ਜੀ ਤੇ ਬਾਬਾ ਬਾਲਕ ਨਾਥ ਜੀ ਸਮੇਤ ਹੋਰ ਧਾਰਮਿਕ ਸਥਾਨ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਇਸੇ ਲੜੀ ਤਹਿਤ ਇਹ 16ਵੀਂ ਬੱਸ ਯਾਤਰਾ ਵਰਿੰਦਾਵਨ ਧਾਮ ਲਈ ਰਵਾਨਾ ਕੀਤੀ ਗਈ ਹੈ। ਸਾਹਿਲ ਵੋਹਰਾ ਨੇ ਦੱਸਿਆ ਕਿ ਯਾਤਰਾ ਵਿੱਚ ਸ਼ਾਮਲ ਸ਼ਰਧਾਲੂ ਵਰਿੰਦਾਵਨ ਧਾਮ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ ਤੇ ਸੋਮਵਾਰ ਸਵੇਰੇ ਫਗਵਾੜਾ ਵਾਪਸ ਪਰਤਣਗੇ। ਇਸ ਮੌਕੇ ਪਵਨ ਪਾਠਕ, ਪੱਪੂ, ਰਾਹੁਲ ਸ਼ਰਮਾ, ਕਰਨ ਸੋਨੀ, ਪ੍ਰੀਤ ਸੈਣੀ, ਅਰਮਾਨ ਘਈ, ਵਿਨੈ ਵੋਹਰਾ, ਰਾਕੇਸ਼ ਦੁੱਗਲ ਤੇ ਸਨੀ ਪਾਠਕ ਸਮੇਤ ਹੋਰ ਪਤਵੰਤੇ ਤੇ ਸ਼ਰਧਾਲੂ ਹਾਜ਼ਰ ਸਨ।