ਗੁ: ਬਾਬਾ ਕਾਹਨ ਦਾਸ ਜੀ ’ਚ ਗੁਰਮਤਿ ਸਮਾਗਮ ਸੰਪੰਨ ਗੁ: ਬਾਬਾ ਕਾਹਨ ਦਾਸ ਜੀ ਦੇ ਨਵੇਂ ਆਲੀਸ਼ਾਨ ਦਰਬਾਰ ਸਾਹਿਬ ਦੇ ਸੰਦਰਭ "ਚ ਕਰਵਾਇਆ ਗੁਰਮਤਿ ਸਮਾਗਮ ਸੰਪੰਨ
Publish Date: Tue, 13 Oct 2026 07:56 PM (IST)
Updated Date: Tue, 13 Oct 2026 07:59 PM (IST)
ਧਾਰਮਿਕ, ਰਾਜਨੀਤਕ, ਸਮਾਜਿਕ ਤੇ ਅਦਾਕਾਰੀ ਨਾਲ਼ ਸਬੰਧਤ ਸ਼ਖ਼ਸੀਅਤਾਂ ਹੋਈਆਂ ਨਤਮਸਤਕ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਾਲ਼ਾ ਸੰਘਿਆਂ ਦੇ ਸੰਤ ਬਾਬਾ ਕਾਹਨ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਦੋ ਸਾਲਾਂ ਤੋਂ ਸਵ. ਸ. ਅਮਰ ਸਿੰਘ ਆਇਤਾਨ ਤੇ ਸਵ. ਬੀਬੀ ਊਧਮ ਕੌਰ ਆਇਤਾਨ ਦੇ ਸਪੁੱਤਰ ਜਗਤਾਰ ਸਿੰਘ, ਸੱਜਣ ਸਿੰਘ, ਸੁਖਦੇਵ ਸਿੰਘ (ਲੰਡਨ ਨਿਵਾਸੀ) ਤੇ ਸਮੂਹ ਆਇਤਾਨ ਪਰਿਵਾਰ, ਇਲਾਕਾ ਨਿਵਾਸੀ ਸੰਗਤਾਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਗੁਰੂ ਘਰ ਦੇ ਦਰਬਾਰ ਸਾਹਿਬ ਤੇ ਪਾਲਕੀ ਸਾਹਿਬ ਦੇ ਨਵੀਨੀਕਰਨ ਦੀ ਸੇਵਾ ਮੁਕੰਮਲ ਹੋਣ ਤੇ ਨਵੇਂ ਬਣੇ ਆਲੀਸ਼ਾਨ ਦਰਬਾਰ ਸਾਹਿਬ ਦੇ ਸੰਦਰਭ ਵਿੱਚ ਰੱਖੇ 7 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗਾਂ ਉਪਰੰਤ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਜਾਏ ਵਿਸ਼ਾਲ ਦੀਵਾਨਾਂ ’ਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਗੁਰਮਿੰਦਰ ਸਿੰਘ ਦੀਵਾਨ ਹਾਲ ਮੰਜੀ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਗੁਰਬਾਣੀ ਕਥਾ ਰਾਹੀਂ ਹਾਜ਼ਰੀ ਭਰੀ ਤੇ ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਮਨਦੀਪ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ਼ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਾਬਾ ਚਰਨ ਦਾਸ ਜੀ, ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਵਾਲੇ ਚੇਅਰਮੈਨ ਸ਼ਰਾਈਨ ਬੋਰਡ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ, ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ ਗੁਰਦੁਆਰਾ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਬਾਬਾ ਹੀਰਾ ਸਿੰਘ ਤੇ ਭਾਈ ਕਰਮਜੀਤ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ, ਬਾਬਾ ਨਿਰਮਲ ਦਾਸ ਜੀ ਜੌੜੇ ਵਾਲੇ਼, ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਵਿਧਾਇਕ ਕਪੂਰਥਲਾ ਰਾਜਬੰਸ਼ ਕੌਰ ਰਾਣਾ, ਮੋਹਿੰਦਰ ਸਿੰਘ ਕੇਪੀ ਸਾਬਕਾ ਮੰਤਰੀ, ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਇੰਚਾਰਜ ਰਜਿੰਦਰ ਸਿੰਘ, ਨਕੋਦਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਹੀਆ, ਸਰਬਜੀਤ ਸਿੰਘ ਮੱਕੜ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ, ਐੱਸਪੀ ਮਨਪ੍ਰੀਤ ਸਿੰਘ ਢਿੱਲੋਂ, ਫਿਲਮ ਅਦਾਕਾਰ ਸੁਖ਼ਨ ਸਿੰਘ ਵੜੈਚ ਆਦਿ ਸ਼ਖ਼ਸੀਅਤਾਂ ਗੁਰੂ ਘਰ ਨਤਮਸਤਕ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਇਤਨ ਪਰਿਵਾਰ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਫਿਲਮ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਨਤਮਸਤਕ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਤੇ ਇਹ ਵੀ ਵਾਹਿਗੁਰੂ ਦੀ ਹੀ ਬਖਸ਼ਿਸ਼ ਹੈ ਕਿ ਆਇਤਨ ਪਰਿਵਾਰ ਤੇ ਹੋਰਨਾਂ ਸੰਗਤਾਂ ਕੋਲੋਂ ਸਤਿਗੁਰੂ ਜੀ ਨੇ ਇਹ ਵਡਮੁੱਲੀ ਸੇਵਾ ਲਈ ਹੈ ਤੇ ਇਹ ਆਲੀਸ਼ਾਨ ਦਰਬਾਰ ਸਾਹਿਬ ਬਣ ਕੇ ਤਿਆਰ ਹੈ। ਇਸ ਮੌਕੇ ਪ੍ਰਸਿੱਧ ਕਵੀ ਰਛਪਾਲ ਸਿੰਘ ਪਾਲ ਹੁਰਾਂ ਵੱਲੋਂ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਜ ਸੇਵਕ ਜਗਤਾਰ ਸਿੰਘ ਆਇਤਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਆਲਮਗੀਰ ਦੇ ਸਰਪੰਚ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਫੁੱਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜੋਗਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ, ਸੰਤ ਹੀਰਾ ਦਾਸ ਐਜ਼ੂਕੇਸ਼ਨਲ ਸੁਸਾਇਟੀ ਦੇ ਡਾਇਰੈਕਟਰ ਡਾ. ਰਾਮ ਮੂਰਤੀ, ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਮੇਹਰਬਾਨ ਸਿੰਘ ਸੰਘਾ, ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਯੋਗ ਗੁਰੂ ਰਾਕੇਸ਼ ਕੁਮਾਰ ਭਾਰਗਵ, ਮੁਲਾਜ਼ਮ ਆਗੂ ਸੰਜੀਵ ਕੌਂਡਲ, ਸਤਨਾਮ ਸਿੰਘ ਸੰਘਾ, ਬਾਬਾ ਸੰਤੋਖ ਸਿੰਘ ਗੁ: ਗੁਰਸਰ ਸਾਹਿਬ ਸੈਫਲਾਬਾਦ, ਰਾਜੂ ਪੰਡਿਤ, ਸਰਪੰਚ ਮੰਗਲ ਸਿੰਘ ਸੈਫਲਾਬਾਦ, ਡਾ. ਵੇਦ ਪ੍ਰਕਾਸ਼ ਵਾਸੂਦੇਵ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਆਦਿ ਹਾਜ਼ਰ ਸਨ ।