ਪ੍ਰਧਾਨ ਗੁਰਜੋਤ ਸਹੋਤਾ ਲੜਨਗੇ ਵਿਧਾਨ ਸਭਾ ਚੋਣ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਵੱਲੋਂ ਪ੍ਰਧਾਨ ਗੁਰਜੋਤ ਸਹੋਤਾ ਚੋਣ ਮੈਦਾਨ ਵਿਚ ਨਿਤਰੇ
Publish Date: Sun, 20 Sep 2026 08:09 PM (IST)
Updated Date: Sun, 20 Sep 2026 08:11 PM (IST)
ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਨੇ ਕੀਤਾ ਐਲਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ) ਪੰਜਾਬ ਦੀ ਅਹਿਮ ਮੀਟਿੰਗ ਰਸ਼ਪਾਲ ਸਿੰਘ ਰਾਮੇ ਜਰਨਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਆਤਮਾ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਹੋਈ, ਜਿਸ ਵਿੱਚ ਜਥੇਬੰਦੀ ਦੇ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਹੋਤਾ ਨੇ ਕਿਹਾ ਕਿ ਪੰਜ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗ਼ਰੀਬ ਲੋਕਾਂ ’ਤੇ ਅਤਿਆਚਾਰ ਕੀਤਾ ਹੈ। ਜੋ ਵੀ ਕੋਈ ਆਪਣੇ ਹੱਕਾਂ ਖ਼ਾਤਰ ਆਵਾਜ਼ ਚੱਕਦਾ ਹੈ ਤਾਂ ਉਸ ਨੂੰ ਪੁਲਿਸ ਜ਼ਬਰ ਨਾਲ਼ ਦਬਾ ਦਿੱਤਾ ਜਾਂਦਾ ਹੈ, ਜਿਸ ਦੀਆਂ ਬਹੁਤ ਸਾਰੀਆਂ ਤਾਜ਼ਾ ਮਿਸਾਲਾਂ ਹਨ, ਜਿਵੇਂ ਕਿ ਸਫ਼ਾਈ ਕਰਮਚਾਰੀਆਂ ਨੂੰ ਬੇਤਹਾਸ਼ਾ ਕੁੱਟਣਾ ਤੇ ਗੁਲਜ਼ਾਰ ਸਿੰਘ ਵਰਗੇ ਮਜ਼ਦੂਰਾਂ ਨੂੰ ਆਤਮ ਹੱਤਿਆ ਲਈ ਮਜਬੂਰ ਕਰਨਾ। ਇਸ ਕਰਕੇ ਜਥੇਬੰਦੀ ਪੂਰੇ ਪੰਜਾਬ ਵਿੱਚ ਨੁੱਕੜ ਮੀਟਿੰਗਾਂ ਕਰਕੇ ਐੱਸਸੀ ਸਮਾਜ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਕੇ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕਰ ਦੇਵੇਗੀ। ਇਸ ਸਮੇਂ ਸਰਵਣ ਸਿੰਘ, ਨਾਰਾਇਣ ਨਾਹਰ ਜ਼ਿਲ੍ਹਾ ਚੇਅਰਮੈਨ ਜਲੰਧਰ, ਚਮਕੌਰ ਸਿੰਘ ਆਹਲੀ ਕਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਲਵ ਮੁਰਾਜਵਾਲਾ, ਅਕਾਸ਼ ਜੱਬੋਵਾਲ, ਸੁਰਿੰਦਰ ਸਿੰਘ, ਰੋਹਿਤ ਸੁਲਤਾਨਪੁਰ ਲੋਧੀ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਵੰਸ਼ ਲੋਹੀਆਂ, ਗੱਬਰ ਲੋਹੀਆਂ, ਸੋਨੂੰ ਮੁਹੱਬਲੀਪੁਰ, ਰੂਬੀ ਸੁਲਤਾਨਪੁਰ ਲੋਧੀ, ਅਰਮਾਨ ਸੁਲਤਾਨਪੁਰ ਲੋਧੀ, ਗੋਪੀ ਮਹਿਰਾ, ਗੁਰਜੀਤ ਸਿੰਘ ਜੱਬੋਵਾਲ, ਅੰਗਰੇਜ਼ ਸਿੰਘ ਆਹਲੀ ਕਲਾ, ਗੁਰਵਿੰਦਰ, ਰਾਜਵੀਰ, ਬਲਵੰਤ ਸਿੰਘ, ਗਰਦੋਰ ਸਿੰਘ, ਮਹਿਲ ਸਿੰਘ, ਟਹਿਲ ਸਿੰਘ, ਸੰਤੋਖ ਸਿੰਘ ਸ਼ਾਹਜਹਾਨ, ਵਿਸ਼ਾਲ ਕਬੀਰਪੁਰ, ਪ੍ਰੀਤ ਪੰਡੋਰੀ ਮਹੱਲਾ, ਮੋਨੂੰ ਦੋਦਾ ਵਜ਼ੀਰ ਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।