ਮਸੀਤਾਂ ’ਚ ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਨੇ ਜਿੱਤੀ ਮਸੀਤਾਂ ਦੇ ਛਿੰਝ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਗੁਰਜੀਤ ਚੰਡੀਗੜ੍ਹ ਨੇ ਜਿੱਤੀ
Publish Date: Fri, 02 Oct 2026 10:19 PM (IST)
Updated Date: Fri, 02 Oct 2026 10:19 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਪੀਰ ਬਾਬਾ ਸ਼ਾਹ ਮੁਹੰਮਦ ਬਖਾਰੀ ਜੀ ਦੀ ਯਾਦ ਵਿੱਚ ਪ੍ਰਵਾਸੀ ਭਾਰਤੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਮਸੀਤਾਂ ਵਿਖੇ ਪਿੰਡ ਕਾਲੇਵਾਲ, ਅਮਾਨੀਪੁਰ, ਡੌਲੇ, ਭਗਤਪੁਰ ਆਦਿ ਪਿੰਡਾਂ ਦੇ ਸਹਿਯੋਗ ਨਾਲ ਪੀਰਾਂ ਦੀ ਯਾਦ ਵਿੱਚ ਕਰਵਾਏ ਗਏ ਸਲਾਨਾ ਛਿੰਝ ਮੇਲੇ ਦੌਰਾਨ ਇੱਕ ਨੰਬਰ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਜੋ ਨਾਮਵਰ ਪਹਿਲਵਾਨ ਗੁਰਜੀਤ ਚੰਡੀਗੜ੍ਹ ਤੇ ਆਕਾਸ਼ ਤਰਨਤਾਰਨ ਵਿਚਕਾਰ ਹੋਇਆ ਤੇ ਕਾਂਟੇ ਦੀ ਹੋਈ ਟੱਕਰ ਦੌਰਾਨ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਗੁਰਜੀਤ ਚੰਡੀਗੜ੍ਹ ਨੇ ਜਿੱਤਿਆ। ਪਹਿਲਵਾਨ ਗੁਰਜੀਤ ਚੰਡੀਗੜ੍ਹ ਨੂੰ ਸਾਬਕਾ ਸਰਪੰਚ ਬਲਵੀਰ ਸਿੰਘ ਮਸੀਤਾਂ ਤੇ ਨਵਦੀਪ ਸਿੰਘ ਕੈਨੇਡਾ ਦੇ ਪਰਿਵਾਰ ਵੱਲੋਂ, ਸੰਤੋਖ ਸਿੰਘ ਮੱਲ੍ਹੀ, ਸੁੱਖਵਿੰਦਰ ਸਿੰਘ ਢੋਟ, ਹਰਜਿੰਦਰ ਪਾਲ ਸਿੰਘ, ਬਹਾਦਰ ਸਿੰਘ ਜੱਬੋ ਸੁਧਾਰ, ਨਰਿੰਦਰ ਸਿੰਘ ਬਾਜਵਾ, ਮਾਨਵਦੀਪ ਸਿੰਘ, ਲਖਬੀਰ ਸਿੰਘ ਥਿੰਦ ਸੈਦਪੁਰ, ਰਵੀ ਮਸੀਤਾਂ ਤੇ ਸੁਰਜੀਤ ਸਾਗਰ ਮਸੀਤਾਂ, ਜੋਗਾ ਸਿੰਘ ਮੋਮੀ ਤੇ ਪ੍ਰਤਾਪ ਸਿੰਘ ਯੂਕੇ ਆਦਿ ਨੇ 51000/ ਰੁਪਏ ਨਗਦ ਰਾਸ਼ੀ ਨਾਲ਼ ਸਨਮਾਨਿਤ ਕੀਤਾ। ਦੋ ਨੰਬਰ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿੱਚ ਦੀਪਾ ਡਡਵਿੰਡੀ ਦੇ ਬੋਬੀ ਰਸੂਲਪੁਰੀਆ ਨੇ ਮੋਢੇ ਲਾਏ ਜਦਕਿ ਪਹਿਲਵਾਨ ਅੰਸ਼ ਦੌਲਤਪੁਰ ਨੇ ਬਚਿੱਤਰ ਤਰਨਤਾਰਨ ਨੂੰ ਢਾਹ ਕੇ ਕੁਸ਼ਤੀ ਮੁਕਾਬਲਾ ਜਿੱਤਿਆ। ਛਿੰਝ ਮੇਲੇ ਦੌਰਾਨ 200 ਤੋਂ ਵੱਧ ਨਾਮਵਾਰ ਪਹਿਲਵਾਨਾਂ ਦੀਆਂ 100 ਦੇ ਕਰੀਬ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੌਰਾਨ ਕਬੱਡੀ ਸ਼ੋ ਮੈਚ ਜੋ ਰੋਬਿਨਪ੍ਰੀਤ ਜਰਮਨ ਤੇ ਜਸ਼ਨਪ੍ਰੀਤ ਯੂਕੇ ਵੱਲੋਂ ਸਪੋਂਸਰ ਕੀਤਾ ਗਿਆ ਸੀ, ਚਹਿਲ ਟਰੈਵਲ ਕਬੱਡੀ ਕਲੱਬ ਮਨੀਲਾ ਤੇ ਸਵ. ਰਘਬੀਰ ਸਿੰਘ ਕਬੱਡੀ ਕਲੱਬ ਮਸੀਤਾਂ ਜਰਮਨ ਵਿਚਕਾਰ ਖੇਡਿਆ ਗਿਆ। ਛਿੰਝ ਮੇਲੇ ਦੌਰਾਨ ਅੰਪਾਇਰਿੰਗ ਦੇ ਫਰਜ਼ ਨਾਮਵਰ ਪਹਿਲਵਾਨ ਗੋਨੀ ਦੌਲਤਪੁਰੀਆ ਤੇ ਅੰਤਰਰਾਸ਼ਟਰੀ ਕਮੈਂਟੇਟਰ ਦੀਪਾ ਮਿੱਠਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਮੈਂਟਰੀ ਦੇ ਫਰਜ਼ ਬਾਖੂਬੀ ਨਿਭਾਏ। ਮੇਲੇ ਦੌਰਾਨ ਕੁਲਦੀਪ ਸਿੰਘ ਕੀਪਾ, ਰਵੀ ਮਸੀਤਾਂ, ਦਵਿੰਦਰ ਫਰਾਂਸ, ਨਵਪ੍ਰੀਤ ਯੂਐੱਸਏ, ਅਮਰਜੀਤ ਯੂਕੇ, ਗੁਰਪ੍ਰੀਤ ਸਿੰਘ ਮੰਤਰੀ ਮਸੀਤਾਂ, ਅਜੈ ਇਟਲੀ, ਬਲਬੀਰ ਇਟਲੀ, ਨਰਿੰਦਰ ਸਿੰਘ ਬਾਜਵਾ, ਨਵਦੀਪ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਢੋਟ ਆਦਿ ਹਾਜ਼ਰ ਸਨ।