ਵਿਜੀਲੇਂਸ ਅਵੇਅਰਨੈਸ ਸਮਾਗਮ ‘ਚ ਸ਼ਾਮਲ ਹੋਏ ਕੰਗ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਦੇ ਵਿਜੀਲੇਂਸ ਅਵੇਅਰਨੈਸ ਸਮਾਗਮ ‘ਚ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ਗੁਰਦੀਪ ਸਿੰਘ ਕੰਗ
Publish Date: Tue, 03 Nov 2026 07:12 PM (IST)
Updated Date: Tue, 03 Nov 2026 07:14 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਹੋਟਲ ਡਿਵੇਂਚਰ ਕਰਨਾਲ (ਹਰਿਆਣਾ) ਵਿਖੇ ਆਯੋਜਿਤ ਵਿਜੀਲੈਂਸ ਅਵੇਅਰਨੈੱਸ ਵੀਕ ਦੇ ਸਮਾਪਤੀ ਸਮਾਗਮ ਦੌਰਾਨ ਫਾਊਂਡੇਸ਼ਨ ਦੇ ਸਟੇਟ ਡਾਇਰੈਕਟਰ ਗੁਰਦੀਪ ਸਿੰਘ ਕੰਗ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਫਿਲਮ ਬਾਲੀਵੁੱਡ ਫਿਲਮਾਂ ਦੀ ਸਟਾਰ ਅਦਾਕਾਰਾ ਸ਼ੀਬਾ ਨੇ ਵੀ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਰੌਣਕ ਵਧਾਈ। ਉਨ੍ਹਾਂ ਦੇ ਨਾਲ ਪੰਜਾਬੀ ਫਿਲਮ ਅਦਾਕਾਰ ਦੀਪਕ ਰਾਜਾ ਵੀ ਉਚੇਰੇ ਤੌਰ ’ਤੇ ਮੌਜੂਦ ਰਹੇ। ਇਸ ਸਮਾਗਮ ਦੌਰਾਨ ਗੁਰਦੀਪ ਸਿੰਘ ਕੰਗ ਨੂੰ ਫਗਵਾੜਾ ਖੇਤਰ ‘ਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਲਈ ਫਿਲਮ ਅਦਾਕਾਰਾ ਸ਼ੀਬਾ ਦੇ ਹੱਥੋਂ ਅਵਾਰਡ ਦਿਵਾ ਕੇ ਸਨਮਾਨ ਕੀਤਾ ਗਿਆ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੀਫ ਸੁਪਰੀਮੋ ਨਰਿੰਦਰ ਅਰੋੜਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਐਂਟੀ ਕੁਰੱਪਸ਼ਨ ਫਾਉਂਡੇਸ਼ਨ ਤੋਂ ਇਲਾਵਾ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ), ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ, ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦੇ ਪੰਜਾਬ ਪ੍ਰਧਾਨ ਤੇ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਪ੍ਰਧਾਨ ਵਜੋਂ ਸਮਾਜਿਕ ਤੇ ਧਾਰਮਿਕ ਖੇਤਰ ‘ਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਕੁਦਰਤ ਦੀ ਤਰਫੋਂ ਦੂਜਿਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕਰਦੇ ਹਨ। ਫਿਲਮ ਸਟਾਰ ਸ਼ੀਬਾ ਨੇ ਵੀ ਉਨ੍ਹਾਂ ਦੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ, ਜਿਸ ਦੇ ਨਾਲ ਉਨ੍ਹਾਂ ਦੀ ਹੌਸਲਾ ਅਫਜਾਈ ਹੋਈ ਹੈ। ਕੰਗ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਰੇ ਰਾਜਾਂ ਦੇ ਮੁੱਖ ਅਹੁਦੇਦਾਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਜਾਗਰੂਕਤਾ ਸਬੰਧੀ ਸਿਖਲਾਈ ਦਿੱਤੀ ਗਈ। ਗੁਰਦੀਪ ਸਿੰਘ ਕੰਗ ਨੇ ਇਸ ਸਨਮਾਨ ਲਈ ਫਾਉਂਡੇਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਤੋਂ ਇਲਾਵਾ ਗਗਨਦੀਪ ਮਲਹੋਤਰਾ ਨੈਸ਼ਨਲ ਡਾਇਰੈਕਟਰ ਤੇ ਲੱਕੀ ਸੰਧੂ ਰਾਸ਼ਟਰੀ ਪ੍ਰਧਾਨ ਸਾਈਬਰ ਸੈਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਵਰਿੰਦਰ ਕੁਮਾਰ ਵਰਮਾ ਸਟੇਟ ਹੈੱਡ ਏਸੀਐੱਫਆਈ 24 ਨਿਊਜ਼ ਨੈੱਟਵਰਕ, ਵਿਨੋਦ ਸ਼ੁਕਲਾ ਰਾਸ਼ਟਰੀ ਪ੍ਰਧਾਨ ਪੰਡਿਤ ਦੀਨ ਦਿਆਲ ਉਪਾਧਿਆਏ ਸੰਮ੍ਰਿਤੀ ਮੰਚ, ਸੈਂਡੀ ਮਠਾਰੂ, ਲਲਿਤ ਮਹਿਰਾ ਤੇ ਤਜਿੰਦਰ ਅਰੋੜਾ ਆਦਿ ਵੀ ਹਾਜ਼ਰ ਸਨ।