ਗੁਰਚਰਨ ਸਿੰਘ ਕੰਗ ਹਮੇਸ਼ਾ ਸਾਡੇ ਦਿਲਾਂ ’ਚ ਰਹਿਣਗੇ : ਹਰਪਿੰਦਰ ਭਿੰਦਾ
ਯੂਨੀਅਨ ਪ੍ਰਤੀ ਕੀਤੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਹਰਪਿੰਦਰ ਭਿੰਦਾ
Publish Date: Sun, 05 Apr 2026 09:41 PM (IST)
Updated Date: Mon, 06 Apr 2026 04:14 AM (IST)

ਉਨ੍ਹਾਂ ਦੇ ਯੂਨੀਅਨ ਪ੍ਰਤੀ ਕੀਤੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਗੁਰਚਰਨ ਸਿੰਘ ਕੰਗ ਹਮੇਸ਼ਾ ਸਾਡੇ ਦਿਲਾਂ ’ਚ ਰਹਿਣਗੇ, ਇਹੋ ਜਿਹੇ ਸਾਫ ਸੁਥਰੇ ਅਤੇ ਇਮਾਨਦਾਰ ਆਗੂ ਬਹੁਤ ਘੱਟ ਮਿਲਦੇ ਹਨ, ਉਨ੍ਹਾਂ ਦੇ ਜਾਣ ਨਾਲ ਜੋ ਸਾਨੂੰ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੇ ਯੂਨੀਅਨ ਪ੍ਰਤੀ ਕੀਤੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਚਰਨ ਸਿੰਘ ਕੰਗ ਦੀ ਮੌਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਹੋਈ ਮਹੀਨਾਵਾਰ ਮੀਟਿੰਗ ’ਚ ਨਵੇਂ ਚੁਣੇ ਗਏ ਨੌਜਵਾਨ ਜਿਲਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਨੇ ਕੀਤਾ। ਅੱਜ ਦੀ ਇਸ ਮੀਟਿੰਗ ’ਚ ਸਭ ਤੋਂ ਪਹਿਲਾਂ ਵੱਡੀ ਗਿਣਤੀ ’ਚ ਪਹੁੰਚੇ ਕਿਸਾਨ ਵੀਰ ਅਤੇ ਅਹੁਦੇਦਾਰਾਂ ਵੱਲੋਂ ਆਪਣੇ ਪਿਛੜੇ ਆਗੂ ਗੁਰਚਰਨ ਸਿੰਘ ਕੰਗ ਨੂੰ ਯਾਦ ਕੀਤਾ ਗਿਆ। ਕੰਗ ਦੀ ਮੌਤ ਤੋਂ ਬਾਅਦ ਇਹ ਮਹੀਨਾਵਾਰ ਪਹਿਲੀ ਮੀਟਿੰਗ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਭਿੰਦਾ ਨੇ ਜਿੱਥੇ ਆਪਣੇ ਵਿਛੜੇ ਆਗੂ ਨੂੰ ਯਾਦ ਕੀਤਾ ਉਥੇ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਦਿੱਤੀਆਂ ਸੇਵਾਵਾ ਨੂੰ ਜਾਰੀ ਰੱਖਣ ਦੀ ਗੱਲ ਵੀ ਕੀਤੀ ਗਈ। ਭਿੰਦਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਕੋਈ ਜਾਇਜ ਕੰਮ ਹੋਵੇਗਾ ਉਸਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਰੇ ਨਵੇਂ ਅਤੇ ਪੁਰਾਣੇ ਵਿਅਕਤੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤੇ ਸਾਰਿਆਂ ਦੀ ਸਲਾਹ ਨਾਲ ਯੂਨੀਅਨ ਨੂੰ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ’ਚ ਬਲਵੀਰ ਸਿੰਘ ਜੇਈ ਤੇ ਅਮਨਦੀਪ ਸਿੰਘ ਬਾਜਵਾ ਨੂੰ ਯੂਨੀਅਨ ਦੇ ਕੈਸ਼ੀਅਰ ਵਜੋਂ ਸੇਵਾ ਦਿੱਤੀ ਗਈ। ਜਸਵੰਤ ਸਿੰਘ ਚੀਮਾ ਖੱਸਣ ਨੂੰ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਨਾਲ ਗੁਰਚਰਨ ਸਿੰਘ ਮੱਲ੍ਹੀ, ਨਵਦੀਪ ਸਿੰਘ ਮੱਲੀ, ਸੰਨੀ ਕਾਲੀਆ, ਅਮਰੀਕ ਸਿੰਘ ਗੁਰਾਇਆ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਤੇ ਯੂਨੀਅਨ ਵੱਲੋਂ ਕਿਸਾਨੀ ਰੰਗ ਦੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਭਿੰਦਾ ਨੇ ਸਵ: ਕੰਗ ਦੀ 6 ਅਪ੍ਰੈਲ ਨੂੰ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਸਾਰਿਆ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸੁਖਜਿੰਦਰ ਸਿੰਘ ਧਾਲੀਵਾਲ ਸਰਪੰਚ ਭਗਵਾਨਪੁਰ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਪੰਡੋਰੀ ਮੀਤ ਪ੍ਰਧਾਨ, ਬਲਵੀਰ ਸਿੰਘ ਜੇ.ਈ, ਅਮਨਦੀਪ ਸਿੰਘ ਬਾਵਜਾ ਕੈਸ਼ੀਅਰ, ਜਸਵੰਤ ਸਿੰਘ ਚੀਮਾ ਇਕਾਈ ਪ੍ਰਧਾਨ ਖੱਸਣ, ਹਰਦੀਪ ਸਿੰਘ ਧਾਮੀ ਸਰਕਲ ਪ੍ਰਧਾਨ, ਗੁਰਸੇਵਕ ਸਿੰਘ ਲਿੱਟਾਂ ਸਰਕਲ ਪ੍ਰਧਾਨ, ਪੰਥਜੀਤ ਸਿੰਘ ਪੱਡਾ ਐਡਵੋਕੇਟ, ਸਤਪਾਲ ਸਿੰਘ ਇਕਾਈ ਪ੍ਰਧਾਨ ਬੇਗੋਵਾਲ, ਕੁਲਵੰਤ ਸਿੰਘ, ਮਾਇਆ ਸਿੰਘ, ਬੂਟਾ ਸਿੰਘ, ਸ਼ੰਮੀ ਕਾਲੀਆ, ਅਮਰੀਕ ਸਿੰਘ ਬੋਪਾਰਾਏ ਸਰਕਲ ਪ੍ਰਧਾਨ, ਸਤਵੀਰ ਸਿੰਘ, ਮਨਜੋਤ ਸਿੰਘ, ਬਲਵਿੰਦਰ ਸਿੰਘ, ਪਵਿੱਤਰ ਸਿੰਘ, ਗੁਰਪ੍ਰੀਤ ਸਿੰਘ ਰਾਏਪੁਰ, ਹਰਦੀਪ ਸਿੰਘ, ਨਿਰਮਲ ਸਿੰਘ, ਸੁਲੱਖਣ ਸਿੰਘ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ ਬੱਲ, ਤਰਜਿੰਦਰ ਸਿੰਘ ਭਿੰਦਾ, ਬਚਿੱਤਰ ਸਿੰਘ, ਜਸਵੀਰ ਸਿੰਘ, ਜਗਦੀਪ ਸਿੰਘ ਪ੍ਰਿੰਸ ਆਦਿ ਵੱਡੀ ਗਿਣਤੀ ’ਚ ਕਿਸਾਨ ਆਗੂ ਤੇ ਅਹੁਦੇਦਾਰ ਸ਼ਾਮਲ ਸਨ।