ਠਾਕੁਰ ਦੀ ਅਗਵਾਈ ਹੇਠ ਕੀਤਾ ਗਿਆ ਸ਼ੋਭਾ ਯਾਤਰਾ ਦਾ ਸਵਾਗਤ ਮੰਡਲ ਪ੍ਰਧਾਨ ਬਲਵਿੰਦਰ ਠਾਕੁਰ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦਾ ਫਗਵਾੜਾ ਪਹੁੰਚਣ ’ਤੇ ਭਰਵਾਂ ਸਵਾਗਤ
Publish Date: Fri, 27 Nov 2026 07:40 PM (IST)
Updated Date: Fri, 27 Nov 2026 07:43 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਖੁਰਾਲਗੜ੍ਹ ਤੋਂ ਆਰੰਭ ਹੋਈ ਮਹਾਨ ਸ਼ੋਭਾ ਯਾਤਰਾ ਦਾ ਫਗਵਾੜਾ ਪਹੁੰਚਣ ’ਤੇ ਭਾਜਪਾ ਮੰਡਲ ਫਗਵਾੜਾ ਸਿਟੀ-2 ਦੇ ਪ੍ਰਧਾਨ ਬਲਵਿੰਦਰ ਠਾਕੁਰ ਦੀ ਅਗਵਾਈ ਹੇਠ ਗੋਲ ਚੌਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਵਾਗਤੀ ਸਮਾਗਮ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਆਸ਼ੂ ਸਾਂਪਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ੋਭਾ ਯਾਤਰਾ ਵਿੱਚ ਸੁਸ਼ੋਭਿਤ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਇਸ ਉਪਰੰਤ ਪਹੁੰਚੇ ਸੰਤਾਂ-ਮਹਾਂਪੁਰਖਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮਹਾਨ ਯਾਤਰਾ ਆਪਸੀ ਭਾਈਚਾਰੇ, ਸਾਂਝੀਵਾਲਤਾ ਤੇ ਸਮਾਜਿਕ ਏਕਤਾ ਦਾ ਪ੍ਰਤੀਕ ਹੈ। ਇਸ ਮੌਕੇ ਭਾਜਪਾ ਦੇ ਮਹਾਮੰਤਰੀ ਅਨਿਰੁੱਧ ਕੁਮਰਾ, ਵਿਨਾਇਕ ਪਰਾਸ਼ਰ, ਨਰਿੰਦਰ ਸ਼ਰਮਾ, ਮਨੀਸ਼ ਕੋਹਲੀ, ਰਕੇਸ਼ ਗੁਪਤਾ, ਰਜਨੀ ਬਾਲਾ, ਭਾਰਤੀ ਸ਼ਰਮਾ, ਚੰਦਾ ਮਿਸ਼ਰਾ, ਸੀਮਾ ਚੱਢਾ, ਅਸ਼ੋਕ ਦੁਗਲ, ਜੁਗਲ ਕਿਸ਼ੋਰ, ਅਸ਼ੋਕ ਕੁਮਾਰ, ਸੁਰਜੀਤ ਦੁੱਗਲ, ਐਡਵੋਕੇਟ ਵਰੁਣ ਵਧਾਵਨ, ਐਡਵੋਕੇਟ ਸਮੀਰ ਕੁਮਾਰ, ਵਿਜੇ ਕੁਮਾਰ, ਜਤਿੰਦਰ, ਸੁਸ਼ੀਲ ਲੇਖੀ, ਰਮਨ ਨਹਿਰਾ ਤੇ ਸ਼ੁਭਮ ਦੁੱਗਲ, ਰਾਜ ਕੁਮਾਰ ਮਹਾਜਨ, ਰਾਹੁਲ ਵਰਮਾ, ਭਜਨ ਬਾਤੀ, ਸੁਮੇਸ਼ ਖੁਰਾਣਾ, ਜਸਪ੍ਰੀਤ ਸਿੰਘ, ਅਨਿਲ ਸੇਠੀ, ਸੋਖਾ ਭਗਤਪੁਰਾ, ਸੁਸ਼ੀਲ਼ ਕੇ ਰਾਜੂ, ਗੁਲਸ਼ਨ ਪਿਪਲਾਨੀ, ਰਾਜ ਕੁਮਾਰ ਰਾਣਾ, ਵਿਸ਼ਾਲ ਸਿੰਘ, ਸਨੀ, ਸਾਹਿਲ ਘੇੜਾ, ਨਵੇਂਦੂ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।