ਸੁਨੀਲ ਕੁਮਾਰ ਹੋਏ ਸੇਵਾ ਮੁਕਤ
ਸੁਨੀਲ ਕੁਮਾਰ ਟੈਕਨੀਸ਼ੀਅਨ ਗ੍ਰੇਡ 1 ਦੀ ਸੇਵਾ ਮੁਕਤੀ ਮੌਕੇ ਦਿੱਤੀ ਸ਼ਾਨਦਾਰ ਵਿਦਾਇਗੀ
Publish Date: Fri, 02 Oct 2026 08:26 PM (IST)
Updated Date: Fri, 02 Oct 2026 08:28 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਮਿਹਨਤ ਤੇ ਇਮਾਨਦਾਰੀ ਨਾਲ 33 ਸਾਲ ਸੇਵਾਵਾਂ ਨਿਭਾਉਣ ਵਾਲੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਮੁਲਾਜ਼ਮ ਪੰਡਿਤ ਸੁਨੀਲ ਕੁਮਾਰ ਟੈਕਨੀਸ਼ੀਅਨ ਗ੍ਰੇਡ 1 ਦੀ ਸੇਵਾ ਮੁਕਤੀ ’ਤੇ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਸੰਜੀਵ ਕੌਂਡਲ ਦੀ ਅਗਵਾਈ ਵਿੱਚ ਸੁਨੀਲ ਕੁਮਾਰ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੰਜੀਵ ਕੌਂਡਲ, ਨਿਗਰਾਨ ਇੰਜੀਨੀਅਰ ਪੁਨੀਤ ਭਸੀਨ, ਕਾਰਜਕਾਰੀ ਇੰਜੀਨੀਅਰ ਧਰਮਿੰਦਰ ਸਿੰਘ, ਰਿਟਾਇਰਡ ਸਬ ਡਵੀਜ਼ਨ ਅਫਸਰ ਤਜਿੰਦਰ ਵਾਲੀਆ, ਸਬ ਡਿਵੀਜ਼ਨ ਅਫਸਰ ਰਾਜੀਵ ਖੰਡਵਾਲ, ਜੂਨੀਅਰ ਇੰਜੀਨੀਅਰ ਰਈਸ ਆਜਮ ਨੇ ਸੁਨੀਲ ਕੁਮਾਰ ਨੂੰ ਸੇਵਾ ਮੁਕਤੀ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸੁਨੀਲ ਕੁਮਾਰ ਮਹਿਕਮੇ ਦਾ ਅਨਮੋਲ ਹੀਰਾ ਹੈ ਤੇ ਇਨ੍ਹਾਂ ਨੇ ਇਮਾਨਦਾਰੀ ਨਾਲ ਰੈਵੇਨਿਊ ਕੁਲੈਕਟਰ ਦੀ ਡਿਊਟੀ ਨਿਭਾਈ ਹੈ। ਇਸ ਮੌਕੇ ਜੂਨੀਅਰ ਇੰਜੀਨੀਅਰ ਕਿਸ਼ੋਰ ਕੁਮਾਰ ਨੇ ਸਟੇਜ ਸਕੱਤਰ ਦਾ ਰੋਲ ਨਿਭਾਇਆ। ਇਸ ਮੌਕੇ ਰਾਜਨ ਕੁਮਾਰ, ਭੋਪਾਲ ਸਿੰਘ, ਨਰਿੰਦਰ ਸਿੰਘ, ਰੋਸ਼ਨ ਲਾਲ, ਰਵੀ ਕੁਮਾਰ, ਭੁਪਿੰਦਰ ਸਿੰਘ, ਮਨੋਜ ਕੁਮਾਰ, ਯੁਗਰਾਜ ਸਿੰਘ, ਮਨੁ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਸਤਨਾਮ ਸਿੰਘ ਕਾਲਾ ਸੰਘਿਆਂ, ਦਿਪੰਕਰ ਜੋਸ਼ੀ, ਜਤਿੰਦਰ ਸਿੰਘ, ਭੁਪਿੰਦਰ ਸਿੰਘ ਮਨੀਲਾ ਆਦਿ ਮੈਂਬਰ ਹਾਜ਼ਰ ਸਨ।