ਅੱਜ ਤੇ ਕੱਲ੍ਹ ਲੱਗੇਗਾ ਵਿਸ਼ਾਲ ਭੰਡਾਰਾ ਮਹਾਰਾਣੀ ਚਿੰਤਪੂਰਨੀ ਜੀ ਦੇ ਸਾਵਣ ਅਸ਼ਟਮੀ ਮੇਲੇ ਸਬੰਧੀ ਵਿਸ਼ਾਲ ਭੰਡਾਰਾ 19 ਤੇ 20 ਅਗਸਤ ਨੂੰ
Publish Date: Tue, 18 Aug 2026 07:44 PM (IST)
Updated Date: Tue, 18 Aug 2026 07:45 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਮਹਾਰਾਣੀ ਚਿੰਤਪੂਰਨੀ ਜੀ ਦੇ ਸਾਵਣ ਅਸ਼ਟਮੀ ਮੇਲੇ ਨੂੰ ਸਮਰਪਿਤ ਛਿੰਨਮਸਤਿਕਾ ਲੰਗਰ ਕਮੇਟੀ ਤੇ ਜੈ ਮਾਤਾ ਦੀ ਧਾਰਮਿਕ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਭੰਡਾਰਾ ਬੁੱਧਵਾਰ 19 ਅਗਸਤ ਤੇ ਵੀਰਵਾਰ 20 ਅਗਸਤ ਨੂੰ ਲਗਾਤਾਰ ਦੋ ਦਿਨ ਚੱਲੇਗਾ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਵੇਰੇ ਜੋਤੀ ਪੂਜਨ ਤੇ ਕੰਜਕ ਪੂਜਨ ਉਪਰੰਤ ਭੰਡਾਰੇ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਰਧਾਲੂਆਂ ਲਈ ਲਗਾਤਾਰ ਦੋ ਦਿਨ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਸਮਾਜ ਸੇਵਕ ਇੰਦਰਜੀਤ ਕਾਲੜਾ ਨੇ ਕਿਹਾ ਕਿ ਧਾਰਮਿਕ ਸਮਾਗਮ ਤੇ ਭੰਡਾਰੇ ਸਾਡੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਆਯੋਜਨ ਜਿੱਥੇ ਸ਼ਰਧਾਲੂਆਂ ਨੂੰ ਮਾਂ ਚਿੰਤਪੂਰਨੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹਨ, ਉੱਥੇ ਆਪਸੀ ਭਾਈਚਾਰਾ, ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਤੇ ਸਮਾਜ ਸੇਵੀਆਂ ਨੂੰ ਅਜਿਹੇ ਧਾਰਮਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 20 ਅਗਸਤ ਦੀ ਰਾਤ ਨੂੰ ਸ਼ਿਵ ਸ਼ੰਕਰ ਮਹਿਲਾ ਸੰਕੀਰਤਨ ਮੰਡਲ ਫਗਵਾੜਾ ਵੱਲੋਂ ਮਹਾਰਾਣੀ ਜੀ ਦੀ ਭਜਨ ਸੰਧਿਆ ਕਰਵਾਈ ਜਾਵੇਗੀ। ਇਸ ਦੌਰਾਨ ਮਹਿਲਾ ਸੰਕੀਰਤਨ ਮੰਡਲ ਵੱਲੋਂ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।