- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਨਿਕ ਸਕੂਲ ਕਪੂਰਥਲਾ ਦੀ ਸਾਲਾਨਾ ਖੇਡ ਪ੍ਰਤੀਯੋਗਤਾ ਦਾ ਸ਼ਾਨਦਾਰ ਆਗਾਜ਼

--ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਯਤਨ ਕਰੋ ਤੇ ਆਪਣਾ ਸਰਵੋਤਮ ਪ੍ਰਦਰਸ਼ਨ ਦਿਓ
ਮੇਜਰ ਜਨਰਲ ਪੀਕੇ ਸਿੰਘ ਨੇ 63ਵੀਂ ਸਾਲਾਨਾ ਐਥਲੈਟਿਕ ਮੀਟ 2026 ਦਾ ਕੀਤਾ ਉਦਘਾਟਨ
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ ਅੱਜ ਮੇਜਰ ਜਨਰਲ ਪੀਕੇ ਸਿੰਘ, ਐੱਸਐੱਮ, ਚੀਫ਼ ਆਫ਼ ਸਟਾਫ਼, ਹੈੱਡਕੁਆਰਟਰ 11 ਕੋਰ ਤੇ ਚੇਅਰਮੈਨ, ਲੋਕਲ ਐਡਮਿਨਿਸਟ੍ਰੇਟਿਵ ਬੋਰਡ (ਐੱਲਏਬੀ) ਦੇ ਮੁੱਖ ਮਹਿਮਾਨ ਵਜੋਂ ਪਹੁੰਚਣ 'ਤੇ ਕੀਤਾ ਗਿਆ। ਇਸ ਮੌਕੇ ਮੇਜਰ ਜਨਰਲ ਪੀਕੇ ਸਿੰਘ ਦੀ ਧਰਮ ਪਤਨੀ ਸ਼ਿਵਾਨੀ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਓਲੰਪੀਅਨ ਦੀਪਿਕਾ ਤੇ ਰੀਨਾ ਖੋਖਰ ਨੇ ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵੱਲੋਂ ਅਸਮਾਨ ਵਿੱਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਸ ਰਾਹੀਂ ਖੇਡਾਂ ਵਿੱਚ ਨਿਰੰਤਰ ਸਰਗਰਮ ਰਹਿਣ ਤੇ ਸ਼ਾਂਤੀ ਤੇ ਖੇਡ ਭਾਵਨਾ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਸੰਦੇਸ਼ ਦਿੱਤਾ ਗਿਆ। ਪ੍ਰਿੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਤੇ ਸਮੂਹ ਸਕੂਲ ਪਰਿਵਾਰ ਨੂੰ ਵਧਾਈ ਦਿੰਦਿਆਂ ਜਨਰਲ ਸਿੰਘ ਨੇ ਸੰਸਥਾ ਦੇ ਉੱਚ ਮਿਆਰਾਂ ਤੇ ਮਾਣਮੱਤੀਆਂ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਸੰਸਥਾ ਦਾ ਨਿਰਮਾਣ ਸਿਰਫ਼ ਬੁਨਿਆਦੀ ਢਾਂਚੇ ਤੇ ਸਹੂਲਤਾਂ ਨਾਲ ਹੀ ਨਹੀਂ ਹੁੰਦਾ, ਸਗੋਂ ਇਸ ਲਈ ਵਚਨਬੱਧਤਾ, ਸਮਰਪਣ, ਦ੍ਰਿੜ੍ਹ ਇਰਾਦੇ ਤੇ ਸਮੂਹਿਕ ਯਤਨਾਂ ਦੀ ਲੋੜ ਹੁੰਦੀ ਹੈ। ਕੈਡਿਟਾਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਰੀਰਕ ਸਹਿਣਸ਼ੀਲਤਾ, ਮਾਨਸਿਕ ਮਜ਼ਬੂਤੀ ਤੇ ਦਬਾਅ ਵਾਲੀਆਂ ਸਥਿਤੀਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦੀ ਯੋਗਤਾ ਇੱਕ ਸੈਨਿਕ ਤੇ ਅਧਿਕਾਰੀ ਲਈ ਬਹੁਤ ਜ਼ਰੂਰੀ ਗੁਣ ਹਨ। ਉਨ੍ਹਾਂ ਕੈਡਿਟਾਂ ਨੂੰ ਦ੍ਰਿੜ੍ਹ ਇਰਾਦੇ ਨਾਲ ਖੇਡਾਂ ਵਿੱਚ ਭਾਗ ਲੈਣ, ਆਪਣੇ ਵਿਰੋਧੀਆਂ ਦਾ ਸਤਿਕਾਰ ਕਰਨ, ਅਸਫਲਤਾਵਾਂ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਨ ਤੇ ਨਿਰੰਤਰ ਸੁਧਾਰ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਕੈਡਿਟਾਂ ਨੂੰ ਵੱਡੇ ਸੁਪਨੇ ਦੇਖਣ ਤੇ ਭਾਰਤੀ ਹਥਿਆਰਬੰਦ ਸੈਨਾਵਾਂ, ਅੰਤਰਰਾਸ਼ਟਰੀ ਖੇਡਾਂ ਜਾਂ ਕਿਸੇ ਹੋਰ ਖੇਤਰ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਨਿਮਰ ਰਹਿਣ, ਇਮਾਨਦਾਰੀ ਦੇ ਮੁੱਲਾਂ ਨੂੰ ਕਾਇਮ ਰੱਖਣ ਤੇ ਦੂਜਿਆਂ ਦਾ ਸਤਿਕਾਰ ਕਰਨ ਦੀ ਸਲਾਹ ਦਿੱਤੀ। ਇਸ ਉਪਰੰਤ ਉਨ੍ਹਾਂ ਨੇ ਰਸਮੀ ਤੌਰ 'ਤੇ ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ 2026 ਦੇ ਸ਼ੁਭ ਆਰੰਭ ਦਾ ਐਲਾਨ ਕੀਤਾ।
--ਖੇਡ ਮੁਕਾਬਲਿਆਂ ਦੇ ਨਤੀਜੇ
1. 200 ਮੀਟਰ ਦੌੜ (ਸੀਨੀਅਰ ਵਰਗ)
ਪਹਿਲਾ ਸਥਾਨ–ਮਯਨ ਘਈ (ਪਟੇਲ ਹਾਊਸ)
ਦੂਜਾ ਸਥਾਨ–ਕਾਨਾ (ਭਗਤ ਹਾਊਸ)
ਤੀਜਾ ਸਥਾਨ–ਗਜਰਾਜ (ਤਿਲਕ ਹਾਊਸ)
2. 400 ਮੀਟਰ ਦੌੜ (ਸੀਨੀਅਰ ਵਰਗ)
ਪਹਿਲਾ ਸਥਾਨ–ਸ਼ਿਵਮ (ਆਜ਼ਾਦ ਹਾਊਸ)
ਦੂਜਾ ਸਥਾਨ–ਸਾਹਿਲ (ਪਟੇਲ ਹਾਊਸ)
ਤੀਜਾ ਸਥਾਨ–ਆਯੂਸ਼ (ਤਿਲਕ ਹਾਊਸ)
3. 200 ਮੀਟਰ ਦੌੜ (ਹੋਲਡਿੰਗ ਹਾਊਸ)
ਪਹਿਲਾ ਸਥਾਨ–ਦੇਵਾਂਸ਼ ਅਤੁਲ (ਨਲਵਾ ਹਾਊਸ)
ਦੂਜਾ ਸਥਾਨ–ਆਰਵ (ਰਣਜੀਤ ਹਾਊਸ)
ਤੀਜਾ ਸਥਾਨ–ਏਕਮਪ੍ਰੀਤ (ਰਣਜੀਤ ਹਾਊਸ)
4. 4×100 ਮੀਟਰ ਰਿਲੇਅ ਦੌੜ (ਜੂਨੀਅਰ ਵਰਗ)
ਪਹਿਲਾ ਸਥਾਨ–ਪ੍ਰਿੰਸ, ਅਵਿਨਾਸ਼, ਨਮਨ ਤੇ ਪਾਰਥ (ਚਿਤਰੰਜਨ ਹਾਊਸ)
ਦੂਜਾ ਸਥਾਨ–ਸੁਸ਼ਾਂਤ, ਮਯੰਕ, ਸ਼ਿਵਮ ਤੇ ਸ਼ੌਰਿਆ (ਸਰੋਜਨੀ ਹਾਊਸ)
ਤੀਜਾ ਸਥਾਨ–ਸਿਧਾਰਥ, ਅਰਪਿਤ, ਸਾਗਰ ਤੇ ਸਾਮਿਤ (ਮੋਤੀਲਾਲ ਹਾਊਸ)
5. 100 ਮੀਟਰ ਦੌੜ (ਜੂਨੀਅਰ ਲੜਕੀਆਂ ਵਰਗ)
ਪਹਿਲਾ ਸਥਾਨ–ਅਸ਼ਮਿਤਾ (ਸਰੋਜਨੀ ਹਾਊਸ)
ਦੂਜਾ ਸਥਾਨ–ਇਸ਼ਿਕਾ (ਚਿਤਰੰਜਨ ਹਾਊਸ)
ਤੀਜਾ ਸਥਾਨ–ਡੇਡੌਨ (ਟੈਗੋਰ ਹਾਊਸ)
6. ਲੰਬੀ ਛਾਲ (ਹੋਲਡਿੰਗ ਹਾਊਸ–ਲੜਕੀਆਂ ਵਰਗ)
ਪਹਿਲਾ ਸਥਾਨ–ਰਮਨਿੰਦਰ (ਰਣਜੀਤ ਹਾਊਸ)
ਦੂਜਾ ਸਥਾਨ–ਅੰਵਿਕਾ (ਰਣਜੀਤ ਹਾਊਸ)
ਤੀਜਾ ਸਥਾਨ–ਪ੍ਰਗਤੀ ਕੁਮਾਰੀ (ਨਲਵਾ ਹਾਊਸ)