ਦੰਦੂਪੁਰ ਸਕੂਲ ’ਚ ਗ੍ਰੇਜੂਏਸ਼ਨ ਸੈਰੇਮਨੀ ਕਰਵਾਈ
ਦੰਦੂਪੁਰ ਸਕੂਲ ਵਿਖੇ ਗ੍ਰੇਜੂਏਸ਼ਨ ਸੈਰੇਮਨੀ ਦਾ ਆਯੋਜਨ
Publish Date: Mon, 30 Mar 2026 07:36 PM (IST)
Updated Date: Mon, 30 Mar 2026 07:39 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਰਕਾਰੀ ਐਲੀਮੈਂਟਰੀ ਸਕੂਲ ਦੰਦੂਪੁਰ ਵਿਖੇ ਹੈੱਡ ਟੀਚਰ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਮੈਗਾ ਪੀਟੀਐੱਮ, ਐੱਫਐੱਲਐੱਨ ਮੇਲੇ ਤੇ ਗ੍ਰੇਜੂਏਸ਼ਨ ਸੈਰੇਮਨੀ ਕਰਵਾਈ ਗਈ, ਜਿਸ ਵਿਚ ਪ੍ਰੀ-ਪ੍ਰਾਇਮਰੀ ਬੱਚਿਆਂ ਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਮਾਪਿਆਂ, ਐੱਸਐੱਮਸੀ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਸ੍ਰੀਮਤੀ ਜਸਪ੍ਰੀਤ ਕੌਰ ਦੁਆਰਾ ਮਾਪਿਆਂ ਨੂੰ ਵਿਦਿਆਰਥੀਆਂ ਦੀ ਪ੍ਰਗਤੀ, ਚੰਗੀ ਸਿਹਤ, ਟੀਕਾਕਰਨ ਤੇ ਵੱਧ ਤੋਂ ਵੱਧ ਦਾਖਲੇ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਸਮੂਹ ਅਧਿਆਪਕਾਂ ਦੁਆਰਾ ਬਹੁਤ ਉਤਸ਼ਾਹ ਨਾਲ ਮਾਪਿਆਂ ਦਾ ਸਵਾਗਤ ਕੀਤਾ ਗਿਆ ਤੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਗੱਲਬਾਤ ਕੀਤੀ ਗਈ। ਅਧਿਆਪਕ ਮਨਜਿੰਦਰ ਸਿੰਘ, ਪਵਨਦੀਪ ਕੌਰ ਆਦਿ ਨੇ ਸਕੂਲ ਪ੍ਰੋਗਰਾਮ ਨੂੰ ਵਧੀਆ ਬਣਾਉਣ ਲਈ ਸ਼ਾਨਦਾਰ ਸਜਾਵਟ ਕੀਤੀ। ਇਸ ਮੌਕੇ ਚੇਅਰਮੈਨ ਬਿਸ਼ੰਬਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਰਜਿੰਦਰ ਸਿੰਘ ਪੰਚ, ਬਲਵਿੰਦਰ ਕੌਰ ਆਂਗਨਵਾੜੀ, ਸੰਦੀਪ ਕੁਮਾਰੀ, ਗੁਰਪ੍ਰੀਤ ਕੌਰ, ਬਿਪਤਾ ਰਾਣੀ, ਪਵਨਪ੍ਰੀਤ ਕੌਰ, ਪ੍ਰੀਆ ਸਹੋਤਾ, ਰੇਖਾ, ਸਰਬਜੀਤ ਕੌਰ ਆਦਿ ਹਾਜ਼ਰ ਸਨ।