ਜੀਡੀਆਰ ’ਚ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜੀ.ਡੀ.ਆਰ. ਸਕੂਲ ਦੇ ਪਲੇ-ਵੇ ਵਿੰਗ ਕਿਡੀਜ਼ ਵਰਲਡ ਵਿੱਚ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ
Publish Date: Thu, 22 Oct 2026 07:05 PM (IST)
Updated Date: Thu, 22 Oct 2026 07:06 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ ਦੇ ਪਲੇ-ਵੇ ਵਿੰਗ ਕਿਡੀਜ਼ ਵਰਲਡ, ਆਦਰਸ਼ ਨਗਰ, ਫਗਵਾੜਾ ਵਿਖੇ ਪ੍ਰੀ-ਨਰਸਰੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਸਕੂਲ ਦੀ ਕਿਡੀਜ਼ ਵਰਲਡ ਕੋਆਰਡੀਨੇਟਰ ਮਿਸ ਪ੍ਰੀਤੀ ਸੋਨੀ ਦੀ ਸੁਚੱਜੀ ਦੇਖ-ਰੇਖ ਹੇਠ ਸੰਪੰਨ ਹੋਇਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿੱਥੇ ਬੱਚਿਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਨੂੰ ਇਸ ਵਿਸ਼ੇਸ਼ ਦਿਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਮਨਮੋਹਕ ਡਾਂਸ, ਕਵਿਤਾਵਾਂ ਤੇ ਗੀਤਾਂ ਨੇ ਹਾਜ਼ਰ ਸਾਰਿਆਂ ਦਾ ਮਨ ਮੋਹ ਲਿਆ। ਸਟੇਜ ’ਤੇ ਬੱਚਿਆਂ ਦੀ ਮਾਸੂਮ ਮੁਸਕਾਨ ਤੇ ਆਤਮ-ਵਿਸ਼ਵਾਸ ਨੇ ਪੂਰੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਦਰਸ਼ਕਾਂ ਦੀਆਂ ਤਾੜੀਆਂ ਨੇ ਬੱਚਿਆਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ। ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਬੱਚਿਆਂ ਨੂੰ ਰਵਾਇਤੀ ਗ੍ਰੈਜੂਏਸ਼ਨ ਗਾਊਨ ਤੇ ਕਾਲੀਆਂ ਕੈਪਾਂ ਪਹਿਨਾਈਆਂ ਗਈਆਂ। ਇਸ ਵਿਸ਼ੇਸ਼ ਪਹਿਰਾਵੇ ਵਿੱਚ ਬੱਚੇ ਬੇਹੱਦ ਉਤਸ਼ਾਹਿਤ ਤੇ ਮਾਣ ਮਹਿਸੂਸ ਕਰਦੇ ਨਜ਼ਰ ਆਏ। ਸਮਾਗਮ ਦਾ ਮੁੱਖ ਆਕਰਸ਼ਣ ਉਹ ਪਲ ਰਿਹਾ, ਜਦੋਂ ਬੱਚਿਆਂ ਨੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਤੋਂ ਆਪਣੇ ਜੀਵਨ ਦਾ ਪਹਿਲਾ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ। ਆਪਣੀ ਸਕੂਲੀ ਯਾਤਰਾ ਦੀ ਪਹਿਲੀ ਪੌੜੀ ਪਾਰ ਕਰਨ ਦੀ ਖੁਸ਼ੀ ਨੇ ਇਸ ਮੌਕੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਹਾਜ਼ਰ ਅਧਿਆਪਕਾਂ ਤੇ ਹੋਰ ਵਿਦਿਆਰਥੀਆਂ ਨੇ ਵੀ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਮਿਸ ਪ੍ਰੀਤੀ ਸੋਨੀ ਤੇ ਸਕੂਲ ਦੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਅਗਲੀ ਜਮਾਤ ਵਿੱਚ ਜਾਣ ਲਈ ਢੇਰ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।