ਗੁਡ ਮਾਰਨਿੰਗ
ਗੁਡ ਮਾਰਨਿੰਗ ਗੁਰਸ਼ਰਨ ਸਿੰਘ
Publish Date: Fri, 03 Apr 2026 07:39 PM (IST)
Updated Date: Fri, 03 Apr 2026 07:43 PM (IST)
03ਪੀਐਚਜੀ13 ਗੁਰਸ਼ਰਨ ਸਿੰਘ, ਪ੍ਰਧਾਨ ਅਜ਼ਾਦ ਯੂਥ ਕਲੱਬ, ਫਗਵਾੜਾ ਅੱਜ ਦੇ ਤੇਜ਼ ਰਫ਼ਤਾਰ ਵਾਲੇ ਯੁੱਗ ਵਿਚ ਸਮਾਂ ਸਭ ਤੋਂ ਕੀਮਤੀ ਧਨ ਹੈ। ਜੋ ਵਿਅਕਤੀ ਆਪਣੇ ਮਿਲੇ ਸਮੇਂ ਨੂੰ ਵਿਅਰਥ ਗੁਆ ਦਿੰਦਾ ਹੈ, ਉਹ ਆਪਣੇ ਕਾਮਯਾਬੀ ਦੇ ਮੌਕਿਆਂ ਤੋਂ ਕੋਹਾਂ ਦੂਰ ਹੋ ਜਾਂਦਾ ਹੈ। ਸਮਾਂ ਇਕ ਵਾਰ ਹੱਥੋਂ ਨਿਕਲ ਜਾਵੇ ਤਾਂ ਮੁੜ ਵਾਪਸ ਨਹੀਂ ਆਉਂਦਾ, ਇਸ ਲਈ ਇਸਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਜੇ ਉਹ ਆਪਣਾ ਸਮਾਂ ਪੜ੍ਹਾਈ, ਅਭਿਆਸ ਤੇ ਆਪਣੇ ਹੁਨਰਾਂ ਦੇ ਵਿਕਾਸ ਵਿਚ ਲਗਾਉਣ, ਤਾਂ ਉਹ ਭਵਿੱਖ ਵਿਚ ਚੰਗੀ ਸਫਲਤਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਮੇਂ ਦੀ ਕਦਰ ਕਰੀਏ ਤੇ ਹਰ ਪਲ ਦਾ ਸਦ ਉਪਯੋਗ ਕਰੀਏ, ਕਿਉਂਕਿ ਸਮਾਂ ਹੀ ਸਾਡੀ ਕਾਮਯਾਬੀ ਦੀ ਸਭ ਤੋਂ ਵੱਡੀ ਕੁੰਜੀ ਹੈ।