ਗੁਡ ਮਾਰਨਿੰਗ
ਗੁਡ ਮਾਰਨਿੰਗ ਸੀਟੂ ਬਾਈ
Publish Date: Sat, 21 Feb 2026 08:27 PM (IST)
Updated Date: Sat, 21 Feb 2026 08:30 PM (IST)
21ਪੀਐਚਜੀ22 ਸੀਟੂ ਬਾਈ, ਮਾਲਕ ਭਾਗ ਫਿਲਮ ਪ੍ਰੋਡਕਸ਼ਨ ਫਗਵਾੜਾ ਪੈਸਾ ਕਮਾਉਣਾ ਹਰ ਇਨਸਾਨ ਲਈ ਜ਼ਰੂਰੀ ਹੈ। ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ, ਪਰਿਵਾਰ ਦੀ ਦੇਖਭਾਲ ਕਰਨ ਤੇ ਸੁਖੀ ਜੀਵਨ ਬਿਤਾਉਣ ਲਈ ਧਨ ਦੀ ਲੋੜ ਹੁੰਦੀ ਹੈ ਪਰ ਧਨ ਕਮਾਉਣ ਦਾ ਤਰੀਕਾ ਸਭ ਤੋਂ ਮਹੱਤਵਪੂਰਨ ਹੈ। ਮਿਹਨਤ ਤੇ ਇਮਾਨਦਾਰੀ ਨਾਲ ਕਮਾਇਆ ਧਨ ਹੀ ਅਸਲੀ ਖੁਸ਼ੀ ਤੇ ਸੰਤੋਖ ਦਿੰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਸਿਖਾਈਏ ਕਿ ਸਫਲਤਾ ਦਾ ਸੱਚਾ ਮਾਪਦੰਡ ਸਿਰਫ਼ ਪੈਸਾ ਨਹੀਂ, ਸਗੋਂ ਚੰਗਾ ਚਰਿੱਤਰ ਤੇ ਸਾਫ਼ ਨੀਅਤ ਵੀ ਹੈ। ਮਿਹਨਤ, ਸਬਰ ਤੇ ਇਮਾਨਦਾਰੀ ਹੀ ਉਹ ਮੂਲ ਮੰਤਰ ਹਨ ਜੋ ਜੀਵਨ ਵਿਚ ਅਸਲੀ ਤਰੱਕੀ ਤੇ ਖੁਸ਼ਹਾਲੀ ਲਿਆਉਂਦੇ ਹਨ।