ਦੇਸ਼ ਸਾਹਮਣੇ ਗਲੋਬਲ ਵਾਰਮਿੰਗ ਤੇ ਪੌਣ-ਪਾਣੀ ਤਬਦੀਲੀ ਵੱਡੀਆਂ ਚੁਣੌਤੀਆਂ : ਸੰਤ ਸੀਚੇਵਾਲ ਦੇਸ਼ ਸਾਹਮਣੇ ਗਲੋਬਲ ਵਾਰਮਿੰਗ ਤੇ ਜਲਵਾਯੂ ਤਬਦੀਲੀ ਵੱਡੀਆਂ ਚਣੌਤੀਆਂ : ਸੰਤ ਸੀਚੇਵਾਲ
Publish Date: Sat, 11 Jul 2026 08:23 PM (IST)
Updated Date: Sat, 11 Jul 2026 08:24 PM (IST)
ਗਾਜ਼ਾ ’ਚ ਸਕੂਲ ਦੇ ਬੱਚਿਆਂ ਨੂੰ ਮਿਜ਼ਾਇਲਾਂ ਸੁੱਟ ਕੇ ਮਾਰਨਾ ਟਰੰਪ ਦੀ ਸਭ ਤੋਂ ਵੱਡੀ ਕਾਇਰਤਾ ਪਾਲਮਪੁਰ ਦੀ ਸਾਈਂ ਯੂਨੀਵਰਸਿਟੀ ’ਚ ਜੁੜੇ 22 ਸੂਬਿਆਂ ਦੇ ਨੌਜਵਾਨ ਕੁਲਬੀਰ ਸਿੰਘ ਮਿੰਟੂ\ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਸਮ ’ਚ ਆ ਰਹੀਆਂ ਵੱਡੀਆਂ ਤਬਦੀਲੀਆਂ ਤੋਂ ਨੌਜਵਾਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਸਾਹਮਣੇ ਗੋਲਬਲ ਵਾਰਮਿੰਗ ਤੇ ਪੌਣ-ਪਾਣੀ ਤਬਦੀਲੀ ਵੱਡੀਆਂ ਚੁਣੌਤੀਆਂ ਹਨ। ਪਾਲਮਪੁਰ ਦੀ ਸਾਈ-ਸਾਈਂ ਯੂਨੀਵਰਸਿਟੀ ਵਿਚ ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ ਲਾਏ ਗਏ ‘ਕੌਮੀ ਏਕਤਾ ਤੇ ਅਖੰਡਤਾ ਯੂਥ ਕੈਪ’ ਦੌਰਾਨ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਬਦਲ ਰਿਹਾ ਮੌਸਮ ਦਾ ਮਿਜ਼ਾਜ ਵੱਡੀਆਂ ਤਬਾਹੀਆਂ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਸਾਡਾ ਹੱਕ ਹੈ। ਉਨ੍ਹਾਂ ਨੇ ਦੇਸ਼ ਦੇ 22 ਸੂਬਿਆਂ ਤੋਂ ਆਏ ਨੌਜਵਾਨਾਂ ਨੂੰ ਮਿੰਨੀ ਭਾਰਤ ਦੱਸਦਿਆਂ ਕਿਹਾ ਕਿ ਉਮਰ ਦੇ ਜਿਹੜੇ ਦੌਰ ਵਿਚੋਂ ਤੁਸੀਂ ਲੰਘ ਰਹੇ ਹੋ, ਉਸ ਵਿਚ ਵੱਡੀਆਂ ਜ਼ਿੰਮੇਵਾਰੀਆਂ ਤੇ ਚੁਣੌਤੀਆਂ ਨੂੰ ਵੀ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਤੇ ਪੌਣ-ਪਾਣੀ ਤਬਦੀਲੀਆਂ ਦੀ ਸਭ ਤੋਂ ਵੱਡੀ ਮਾਰ ਸਾਡੇ ਖੇਤੀ ਸੈਕਟਰ ’ਤੇ ਪੈ ਰਹੀ ਹੈ। ਉਨ੍ਹਾਂ ਨੌਜਵਾਨਾਂ ਕੋਲੋਂ ਅਹਿਦ ਲਿਆ ਕਿ ਉਹ ਆਪੋ-ਆਪਣੇ ਸੂਬਿਆਂ ਵਿੱਚ ਜਾ ਕੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣਗੇ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਸਾਂਝੀਆਂ ਥਾਵਾਂ ’ਤੇ ਲਗਾਉਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ’ਤੇ ਉਦੋਂ ਡ੍ਰੋਨਾਂ ਨਾਲ 90 ਥਾਵਾਂ ’ਤੇ ਹਮਲੇ ਕੀਤੇ ਜਦੋਂ ਈਰਾਨ ਆਪਣੇ ਸੁਪਰੀਮ ਲੀਡਰ ਆਯਤੁੱਲਾ ਖਾਮਨੇਈ ਨੂੰ ਸਪੁਰਦ-ਏ-ਖਾਕ ਕਰ ਰਿਹਾ ਸੀ। ਸੰਤ ਸੀਚੇਵਾਲ ਨੇ ਅਮਰੀਕੀ ਸਦਰ ਵੱਲੋਂ ਅਜਿਹੇ ਮੌਕੇ ਕੀਤੇ ਗਏ ਹਮਲਿਆਂ ਨੂੰ ਕਾਇਰਤਾਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਈਰਾਨ ਦੇ ਇੱਕ ਸਕੂਲ ’ਤੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਾਸੂਮ ਬੱਚੇ ਮਾਰੇ ਗਏ ਸਨ। ਸਕੂਲ ’ਤੇ ਹਮਲਾ ਕਰਨ ਦੀ ਘਟਨਾ ਨੇ ਅਮਰੀਕਾ ਨੂੰ ਦੁਨੀਆ ਭਰ ਵਿੱਚ ਸ਼ਰਮਸ਼ਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਜਨਾਜ਼ੇ ਦੇ ਰਸਤੇ ’ਤੇ ਡ੍ਰੋਨਾਂ ਨਾਲ ਹਮਲਾ ਕਰਨ ਇੱਕ ਘਿਣਾਉਣਾ ਅਪਰਾਧ ਹੈ। ਸੰਤ ਸੀਚੇਵਾਲ ਨੇ ਟਰੰਪ ਦੇ ਇਸ ਕਾਇਰਤਾਪੂਰਨ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਐੱਸਐੱਨ ਸੂਬਾ ਰਾਓ ਨੂੰ ਯਾਦ ਕਰਦਿਆਂ ਕਿਹਾ ਕਿ ਯੂਥ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸੂਬਾ ਰਾਓ ਜੀ ਬਾਖੂਬੀ ਜਾਣਦੇ ਸਨ ਕਿ ਜੇ ਕੋਈ ਕ੍ਰਾਂਤੀ ਲਿਆ ਸਕਦਾ ਹੈ ਤਾਂ ਉਹ ਯੂਥ ਵਰਗ ਹੀ ਹੈ। ਇਸ ਕੈਂਪ ਵਿੱਚ ਗੁਆਂਢੀ ਦੇਸ਼ ਨੇਪਾਲ ਤੋਂ ਵੀ ਨੌਜਵਾਨਾਂ ਦੀ ਟੀਮ ਆਈ ਹੋਈ ਸੀ। ਇਸ ਦੌਰਾਨ ਯੂਨੀਵਰਸਿਟੀ ਕੈਪਸ ਵਿੱਚ ਬੂਟੇ ਵੀ ਲਾਏ ਗਏ। ਇਸ ਮੌਕੇ ਡਾ: ਗੁਰਦੇਵ ਸਿੰਘ ਸਿੱਧੂ, ਯੂਨੀਵਰਸਿਟੀ ਦੇ ਚਾਂਸਲਰ ਐੱਸਕੇ ਪੁੰਜ ਉਪ ਕੁਲਪਤੀ ਜਾਹਦ ਅਲੀ, ਤਹਿਸੀਲਦਾਰ ਪਾਲਮਪੁਰ ਸਾਜਨ ਬੱਗਾ ਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।