ਜੀਡੀਆਰ ਦੇ ਵਿਦਿਆਰਥੀਆਂ ਮਾਰੀਆਂ ਖੇਡਾਂ ’ਚ ਮੱਲਾਂ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਜੀ. ਡੀ. ਆਰ. ਕਾਨਵੈਂਟ ਸਕੂਲ ਦੇ ਵਿਿਦਆਰਥੀਆਂ ਨੇ ਮਾਰੀਆਂ ਮੱਲਾਂ
Publish Date: Tue, 11 Aug 2026 06:53 PM (IST)
Updated Date: Tue, 11 Aug 2026 06:56 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੀਡੀਆਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਦੇ ਵਿਦਿਆਰਥੀਆਂ ਨੇ ਸਕੂਲ ਆਫ਼ ਐਮੀਨੈਂਸ ਵਿਖੇ ਕਰਵਾਏ ਗਏ ਬਲਾਕ ਪੱਧਰੀ ਖੇਡ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ। ਵਿਦਿਆਰਥੀਆਂ ਨੇ ਰੱਸਾਕਸ਼ੀ ਤੇ ਸ਼ਤਰੰਜ ਵਿੱਚ ਪਹਿਲਾ ਸਥਾਨ, ਜਦਕਿ ਹੋਰ ਖੇਡਾਂ ਵਿੱਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਲੜਕਿਆਂ ਦੀ ਰੱਸਾਕਸ਼ੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਸ਼ਿਵਾਂਸ਼ ਸ਼ਰਮਾ, ਗੁਰਅਮ੍ਰਿਤ ਸਿੰਘ, ਯਸ਼ਕਰਨਪ੍ਰੀਤ ਸਿੰਘ, ਅਰਮਾਨ ਕੈਲੇ, ਹੇਮਨਪ੍ਰੀਤ ਸਿੰਘ, ਹਰਮਨ ਸਿੰਘ, ਲਵ ਪਾਲ ਤੇ ਬਚਿੱਤਰ ਸਿੰਘ ਸ਼ਾਮਲ ਰਹੇ। ਅੰਡਰ-17 ਲੜਕਿਆਂ ਦੀ ਰੱਸਾਕਸ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਟੀਮ ਵਿੱਚ ਅੰਕਿਤ ਕੁਮਾਰ, ਤਰਨਜੋਤ ਸਿੰਘ, ਸਾਹਿਬਦੀਪ ਸਿੰਘ, ਲਵਪ੍ਰੀਤ ਸਿੰਘ, ਮਨੀਸ਼, ਰਿਹਾਨ ਅਖ਼ਤਰ, ਸੁਸ਼ਾਂਤ, ਪ੍ਰਥਮ ਸ਼ਰਮਾ ਅਤੇ ਮੁਕੁਲ ਕੁਮਾਰ ਸ਼ਾਮਲ ਰਹੇ। ਅੰਡਰ-14 ਲੜਕਿਆਂ ਦੀ ਰੱਸਾਕਸ਼ੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਟੀਮ ਵਿੱਚ ਸਾਹਿਬਦੀਪ ਸਿੰਘ, ਪ੍ਰਭਜੋਤ ਸਿੰਘ, ਜਗਜੋਤ ਸਿੰਘ, ਦਮਨ ਕੈਂਥ, ਬਲਰਾਜ ਘੇਰਾ, ਸਾਹਿਬ ਸਿੰਘ, ਅਵਤਾਰ ਚੰਦ ਅਤੇ ਸਮਰਥ ਕਾਲੀਆ ਸ਼ਾਮਲ ਰਹੇ। ਸ਼ਤਰੰਜ ਅੰਡਰ-19 ਲੜਕਿਆਂ ਵਿੱਚ ਜਗਮੀਤ ਸਿੰਘ, ਸਰੂਪ ਸਿੰਘ, ਅਰਮਾਨਦੀਪ ਸਿੰਘ ਅਤੇ ਮੁਕੁਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੀ ਸ਼ਤਰੰਜ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਇਸ ਟੀਮ ਵਿੱਚ ਦਿਲਜਾਨ, ਸਮਰਥ ਕਾਲੀਆ, ਨਿਸ਼ਾਨ ਸਿੰਘ ਤੇ ਜੈਜ਼ਵੀਰ ਸਿੰਘ ਸ਼ਾਮਲ ਰਹੇ। ਸ਼ਤਰੰਜ ਅੰਡਰ-19 ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਵਿੱਚ ਰਿਤਿਕਾ ਕਜਲਾ, ਮਾਨਸੀ ਕੁਮਾਰੀ, ਗੁਰਕਮਲ ਕੌਰ ਤੇ ਜੈਸਮੀਨ ਕੌਲ ਸ਼ਾਮਲ ਰਹੀਆਂ। ਬੈਡਮਿੰਟਨ ਅੰਡਰ-19 ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਮੁਕੁਲ ਕੁਮਾਰ, ਸਾਰਥਕ ਭਾਰਦਵਾਜ, ਸਾਹਿਲ ਚੌਰਸੀਆ, ਦਿਲਪ੍ਰੀਤ ਗੌਟ ਤੇ ਪ੍ਰਥਮ ਸ਼ਰਮਾ ਸ਼ਾਮਲ ਰਹੇ। ਬੈਡਮਿੰਟਨ ਅੰਡਰ-17 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੀਮ ਵਿੱਚ ਸੁਸ਼ਾਂਤ ਦੁੱਗਲ, ਨਿਸ਼ਾਂਤ ਕਾਲੀਆ, ਰਿਤੇਸ਼ ਕੁਮਾਰ, ਕਾਰਤਿਕ ਤੇ ਅਰਸ਼ਦੀਪ ਸਿੰਘ ਸ਼ਾਮਲ ਰਹੇ। ਬੈਡਮਿੰਟਨ ਅੰਡਰ-19 ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਮਾਨਸੀ ਕੁਮਾਰੀ, ਖੁਸ਼ਮੀਤ, ਰਾਜਬੀਰ ਅਤੇ ਗੁਰਕਮਲ ਸ਼ਾਮਲ ਰਹੇ। ਇਸੇ ਤਰ੍ਹਾਂ ਬੈਡਮਿੰਟਨ ਅੰਡਰ-17 ਲੜਕੀਆਂ ਦੀ ਟੀਮ ਨੇ ਵੀ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਟੀਮ ਵਿੱਚ ਗੌਰੀ, ਪ੍ਰਦੀਪ, ਪਿੰਕੀ, ਹਰਸ਼ਿਤਾ ਅਤੇ ਲਵਪ੍ਰੀਤ ਸ਼ਾਮਲ ਰਹੀਆਂ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਰਾਣੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।