ਜੀਡੀਆਰ ਸਕੂਲ ਨੇ ਮਨਾਈ ਗਾਂਧੀ ਜੈਅੰਤੀ ਜੀ.ਡੀ.ਆਰ. ਸਕੂਲ ਵਿੱਚ ਮਨਾਈ ਗਈ ਗਾਂਧੀ ਜੈਅੰਤੀ
Publish Date: Thu, 01 Oct 2026 07:07 PM (IST)
Updated Date: Thu, 01 Oct 2026 07:10 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਸੈ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਗਾਂਧੀ ਜੈਅੰਤੀ ਦੇ ਸੰਬਧ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਰੂਪਰੇਖਾ ਲੋਟਸ ਸਦਨ ਦੀ ਪ੍ਰਧਾਨ ਮੈਡਮ ਬਲਵੀਰ ਵੱਲੋਂ ਤਿਆਰ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦਸਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਵੱਲੋਂ ਪੇਸ਼ ਕੀਤੇ ਸੁੰਦਰ ਵਿਚਾਰ ਨਾਲ ਹੋਈ। ਮੈਡਮ ਸਿੰਪੀ ਨੇ ਵਿਦਿਆਰਥੀਆਂ ਨੂੰ ਇਸ ਵਿਚਾਰ ਦਾ ਵਿਸਥਾਰਪੂਰਵਕ ਅਰਥ ਸਮਝਾਇਆ। ਇਸ ਉਪਰੰਤ ਨੌਵੀਂ ਜਮਾਤ ਦੀ ਵਿਦਿਆਰਥਣ ਨਵਰੀਤ ਕੌਰ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ, ਸੱਚ, ਅਹਿੰਸਾ ਤੇ ਸ਼ਾਂਤੀ ਦੇ ਸਿਧਾਂਤਾਂ ਤੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਗਾਂਧੀ ਜੈਅੰਤੀ ਦੇ ਮੌਕੇ ’ਤੇ ਸਕੂਲ ਦੇ ਚਾਰਾਂ ਸਦਨਾਂ ਵਿਚਕਾਰ ਸਵੱਛਤਾ ਅਭਿਆਨ ਵਿਸ਼ੇ ’ਤੇ ਰੋਲ-ਪਲੇ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿੱਚ ਮੈਡਮ ਹਰਜੀਤ ਕੌਰ ਤੇ ਨੂਰ ਹੁਸੈਨ ਸਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਮੈਰੀਗੋਲਡ ਸਦਨ ਜੇਤੂ ਰਿਹਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਾਧਵੀ ਨੇ ਵਿਦਿਆਰਥੀਆਂ ਨੂੰ ਗਾਂਧੀ ਜੈਅੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਬੰਧਨਾ ਨੇ ਬਾਖੂਬੀ ਨਿਭਾਈ।