ਨੰਬਰਦਾਰ ਦਰਸ਼ਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਨੰਬਰਦਾਰ ਦਰਸ਼ਨ ਸਿੰਘ ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ, ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
Publish Date: Sun, 06 Sep 2026 10:24 PM (IST)
Updated Date: Sun, 06 Sep 2026 10:25 PM (IST)
ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਮੁਖ਼ਤਿਆਰ ਸਿੰਘ ਸੋਢੀ ਦੇ ਪਿਤਾ ਸਵਰਗੀ ਨੰਬਰਦਾਰ ਦਰਸ਼ਨ ਸਿੰਘ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਡਡਵਿੰਡੀ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਕਰਵਾਈ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ, ਰਿਸ਼ਤੇਦਾਰਾਂ ਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਨੰਬਰਦਾਰ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਭਾਈ ਸਤਿੰਦਰਪਾਲ ਸਿੰਘ ਤੇ ਜਥਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ-ਟਿੱਬਾ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਤੇ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਨੇ ਸਵ. ਨੰਬਰਦਾਰ ਦਰਸ਼ਨ ਸਿੰਘ ਦੇ ਜੀਵਨ ਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੁ ਪ੍ਰਧਾਨ ਦੁਆਬਾ ਜ਼ੋਨ, ਮੁਖ਼ਤਿਆਰ ਸਿੰਘ ਸੋਢੀ, ਜਸਬੀਰ ਸਿੰਘ ਸਾਬਕਾ ਸਰਪੰਚ ਡਡਵਿੰਡੀ, ਰਣਜੀਤ ਸਿੰਘ ਰਾਣਾ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਵੰਤ ਸਿੰਘ ਪੱਡਾ, ਪਰਮਜੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਡੱਲਾ ਜੋਨ, ਗੁਰਨਾਮ ਸਿੰਘ ਜੱਜ, ਜੈਪਾਲ ਢੀਂਗੜਾ ਸੁਲਤਾਨਪੁਰ ਲੋਧੀ, ਰਣਧੀਰ ਸਿੰਘ ਧੀਰਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਸਾਧੂ ਸਿੰਘ ਸਾਬਕਾ ਕਬੱਡੀ ਖਿਡਾਰੀ, ਸੁਮਿੱਤਰ ਸਿੰਘ ਕੋਚ, ਡਾ. ਬਲਜੀਤ ਸਿੰਘ ਕਮਾਲਪੁਰ, ਪੱਤਰਕਾਰ ਕੁਲਵੰਤ ਸਿੰਘ ਨੂਰੋਵਾਲ, ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ, ਡਾ. ਪਰਮਜੀਤ ਸਿੰਘ ਡਡਵਿੰਡੀ, ਰਾਜਿੰਦਰ ਸਿੰਘ ਜੈਨਪੁਰ, ਸੁਲੱਖਣ ਸਿੰਘ ਨਿਮਾਜ਼ੀਪੁਰ, ਗੁਰਦਿਆਲ ਸਿੰਘ ਮਾਨਾਂਵਾਲੀ, ਅਮਿਤ ਸਿੰਘ ਸੰਧਾ ਬੀਜੇਪੀ ਕੌਂਸਲਰ ਜਲੰਧਰ, ਜੋਗਾ ਸਿੰਘ ਕਾਲੇਵਾਲ, ਗੌਰਵ ਧੀਰ ਟੀਟੀਸੀ, ਕੰਵਲਨੈਣ ਸਿੰਘ ਕੇਨੀ ਜੱਜ ਗੈਸ ਸਰਵਿਸ ਸੁਲਤਾਨਪੁਰ ਲੋਧੀ, ਡਾ. ਜਸਬੀਰ ਸਿੰਘ ਭੌਰ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਹਰਨੇਕ ਸਿੰਘ, ਬਲਵਿੰਦਰ ਸਿੰਘ, ਬਾਬਾ ਅਰਸ਼ਦੀਪ ਸਿੰਘ ਬੁੱਢਾ ਦਲ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ ਢਿੱਲਵਾਂ, ਪਰਮਜੀਤ ਸਿੰਘ, ਲੇਖਕ ਬਲਬੀਰ ਸੰਧਾ, ਸੰਤੋਖ ਸਿੰਘ ਭੌਰ, ਹਰਪ੍ਰੀਤ ਸਿੰਘ, ਸਰਵਨ ਲਾਲ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਅੰਤ ਵਿੱਚ ਪਰਿਵਾਰ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।