ਹੁਸੈਨਪੁਰ ਸਕੂਲ ’ਚ ਲਗਾਏ ਫਲਦਾਰ ਪੌਦੇ
ਹੁਸੈਨਪੁਰ ਸਕੂਲ ’ਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਲਗਾਏ ਫਲਦਾਰ ਪੌਦੇ
Publish Date: Tue, 18 Aug 2026 10:17 PM (IST)
Updated Date: Tue, 18 Aug 2026 10:18 PM (IST)
ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਹੁਸੈਨਪੁਰ/ਡਡਵਿੰਡੀ : ਓਲੰਪੀਅਨ ਕ੍ਰਿਸ਼ਨ ਬੀ ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਸੁਨੀਲ ਬਜਾਜ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਲਗਭਗ 15 ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਸਵੇਰ ਦੀ ਸਭਾ ਦੌਰਾਨ ਪੰਜਾਬੀ ਲੈਕਚਰਾਰ ਸੁਖਵਿੰਦਰ ਸਿੰਘ ਢਿੱਲੋਂ ਤੇ ਲੈਕਚਰਾਰ ਸੁਨੀਤਾ ਜੁਲਕਾ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਸਾਡੇ ਪੂਰਵਜਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਤੇ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਕੂਲ ਕੈਂਪਸ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕਾਰਜਕਾਰੀ ਪ੍ਰਿੰਸੀਪਲ ਸੁਨੀਲ ਬਜਾਜ ਨੇ ਕੀਤੀ। ਟਾਈਗਰ ਈਕੋ ਕਲੱਬ ਦੇ ਕੋਆਰਡੀਨੇਟਰ ਤੇ ਸਾਇੰਸ ਮਾਸਟਰ ਦਵਿੰਦਰ ਕੁਮਾਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੱਖ-ਵੱਖ ਫਲਦਾਰ ਪੌਦੇ ਲਗਾਏ। ਇਸ ਮੌਕੇ ਲੈਕਚਰਾਰ ਨੀਰਜ ਸਹਿਗਲ, ਮੋਨਿਕਾ ਬੱਤਰਾ, ਕਪਿਲ ਲੁੰਬਾ, ਮਨਜੀਤ ਕੌਰ, ਰਮਨਦੀਪ ਕੌਰ, ਮਹੇਸ਼ ਕੁਮਾਰ, ਤਰੁਨਜੀਤ ਸਿੰਘ, ਨਵਨੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਦਵਿੰਦਰ ਕੁਮਾਰ, ਅਨੀਤਾ, ਦੀਪਕ ਕੁਮਾਰ, ਸੰਗੀਤਾ ਕੁਮਾਰੀ, ਰਮਨਪ੍ਰੀਤ ਕੌਰ, ਕੈਂਪਸ ਮੈਨੇਜਰ ਅਮਰੀਕ ਸਿੰਘ ਤੇ ਵਿਵੇਕ ਕੁਮਾਰ ਹਾਜ਼ਰ ਸਨ।