ਬਲੱਡ ਬੈਂਕ ਵੱਲੋਂ 213ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਵਿਖੇ ਆਯੋਜਿਤ 213ਵੇਂ ਮਹੀਨਾਵਾਰ ਸਮਾਗਮ ਦੌਰਾਨ 100 ਲੋੜਵੰਦ ਔਰਤਾਂ ਨੂੰ ਵੰਡਿਆ ਫਰੀ ਰਾਸ਼ਨ
Publish Date: Fri, 18 Sep 2026 06:50 PM (IST)
Updated Date: Fri, 18 Sep 2026 06:53 PM (IST)
ਸਮਾਗਮ ਦੌਰਾਨ 100 ਲੋੜਵੰਦ ਔਰਤਾਂ ਨੂੰ ਵੰਡਿਆ ਫਰੀ ਰਾਸ਼ਨ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 213ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਕੇਕੇ ਸਰਦਾਨਾ ਦੀ ਰਹਿਨੁਮਾਈ ਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਮਹਿਮਾਨ ਉਦਯੋਗਪਤੀ ਤੇ ਸਮਾਜ ਸੇਵਕ ਸਹਿਦੇਵ ਚੌਹਾਨ ਨੇ ਹਾਜ਼ਰੀ ਲਗਵਾਈ। ਪਤਵੰਤਿਆਂ ਨੇ 100 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ ਤੇ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਹ ਮਹੀਨਾਵਾਰ ਰਾਸ਼ਨ ਵੰਡਣ ਦੀ ਸੇਵਾ 18 ਸਾਲਾਂ ਤੋਂ ਲਗਾਤਾਰ ਜਾਰੀ ਹੈ, ਜਿਸ ਵਿੱਚ ਸਮਾਜ ਸੇਵੀ ਰਾਜਿੰਦਰ ਸਿੰਘ ਕੋਛੜ (ਖੰਡਵਾਲੇ), ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਵਿਸ਼ਵਾਮਿੱਤਰ ਸ਼ਰਮਾ, ਅਵਤਾਰ ਸਿੰਘ ਕੋਛੜ, ਰਾਜੀਵ ਕੁਮਾਰ (ਮਾਰਬਲ ਰਿਜ਼ੋਰਟ), ਐੱਨਆਰਆਈ ਸਤਪਾਲ ਵਰਮਾ, ਰਮਨ ਨਹਿਰਾ, ਐਡਵੋਕੇਟ ਅੰਕਿਤ ਢੀਂਗਰਾ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਅੰਨ ਦਾਨ ਦੇ ਪ੍ਰੋਜੈਕਟ ਨੂੰ ਅੱਗੇ ਵੀ ਪ੍ਰਭੂ ਇੱਛਾ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਮੀਤ ਪਲਾਹੀ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਪਨ ਪਾਲ ਸਿੰਘ ਅਰੋੜਾ ਆਦਿ ਹਾਜ਼ਰ ਸਨ।