100 ਲੋੜਵੰਦ ਔਰਤਾਂ ਨੂੰ ਵੰਡਿਆ ਫਰੀ ਰਾਸ਼ਨ
ਬਲੱਡ ਬੈਂਕ ਵਿਖੇ ਆਯੋਜਿਤ 214ਵੇਂ ਮਹੀਨਾਵਾਰ ਸਮਾਗਮ ਦੌਰਾਨ 100 ਲੋੜਵੰਦ ਔਰਤਾਂ ਨੂੰ ਵੰਡਿਆ ਫਰੀ ਰਾਸ਼ਨ
Publish Date: Sat, 17 Oct 2026 08:08 PM (IST)
Updated Date: Sat, 17 Oct 2026 08:09 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 214ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਸਰਪ੍ਰਸਤ ਕੇਕੇ ਸਰਦਾਨਾ ਦੀ ਰਹਿਨੁਮਾਈ ਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬਤੌਰ ਮੁੱਖ ਮਹਿਮਾਨ ਸਮਾਜ ਸੇਵਕ ਤਾਰਾ ਚੰਦ ਚੁੰਬਰ ਨੇ ਹਾਜ਼ਰੀ ਲਗਵਾਈ। ਪਤਵੰਤਿਆਂ ਨੇ 100 ਲੋੜਵੰਦ ਔਰਤਾਂ ਨੂੰ ਰਾਸ਼ਨ ਦੀ ਵੰਡ ਕਰਦਿਆਂ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਹ ਮਹੀਨਾਵਾਰ ਰਾਸ਼ਨ ਵੰਡਣ ਦੀ ਸੇਵਾ 18 ਸਾਲਾਂ ਤੋਂ ਲਗਾਤਾਰ ਜਾਰੀ ਹੈ, ਜਿਸ ਵਿੱਚ ਸਮਾਜ ਸੇਵੀ ਰਾਜਿੰਦਰ ਸਿੰਘ ਕੋਛੜ (ਖੰਡਵਾਲੇ), ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਵਿਸ਼ਵਾਮਿੱਤਰ ਸ਼ਰਮਾ, ਅਵਤਾਰ ਸਿੰਘ ਕੋਛੜ, ਰਾਜੀਵ ਕੁਮਾਰ (ਮਾਰਬਲ ਰਿਜ਼ੋਰਟ), ਐੱਨਆਰਆਈ ਸਤਪਾਲ ਵਰਮਾ ਤੇ ਐਡਵੋਕੇਟ ਅੰਕਿਤ ਢੀਂਗਰਾ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵੀ ਪ੍ਰਭੂ ਇੱਛਾ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ ਤੇ ਬਲੱਡ ਬੈਂਕ ਦੇ ਸਟਾਫ ਮੈਂਬਰ ਹਾਜ਼ਰ ਸਨ।