ਜੇਜੇ ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ’ਚ ਮੈਡੀਕਲ ਕੈਂਪ ਲਗਾਇਆ ਜੇ.ਜੇ ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Thu, 08 Oct 2026 08:31 PM (IST)
Updated Date: Thu, 08 Oct 2026 08:32 PM (IST)
-- 125 ਮਰੀਜ਼ਾਂ ਦਾ ਓਰਥੋ ਪੈਡਿਕਸ ਯੂਰੋਲੋਜੀ ਤੇ ਜਨਰਲ ਸਰਜਰੀ ਦੀਆਂ ਵੱਖ-ਵੱਖ ਬਿਮਾਰੀਆਂ ਦਾ ਕੀਤਾ ਚੈਕਅਪ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹੱਡੀਆਂ ਦੇ ਮਾਹਰ ਡਾਕਟਰ ਪ੍ਰੇਮਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਬੀਤੇ ਦਿਨੀਂ ਪੀਰ ਚੌਧਰੀ ਰੋਡ ’ਤੇ ਸਥਿਤ ਜੇਜੇ ਟਰੋਮਾ ਸੈਂਟਰ ਤੇ ਥਿੰਦ ਹਸਪਤਾਲ ਵਿਖੇ ਲਗਾਏ ਗਏ ਮੁਫਤ ਮੈਡੀਕਲ ਚੈੱਕਅਪ ਕੈਂਪ ਵਿੱਚ ਲਗਭਗ 125 ਮਰੀਜ਼ਾਂ ਦਾ ਓਰਥੋ ਪੈਡਿਕਸ ਯੂਰੋਲੋਜੀ ਤੇ ਜਨਰਲ ਸਰਜਰੀ ਦੀਆਂ ਵੱਖ-ਵੱਖ ਬਿਮਾਰੀਆਂ ਦਾ ਚੈਕਅਪ ਡਾ. ਪ੍ਰੇਮਜੀਤ ਸਿੰਘ ਥਿੰਦ ਤੇ ਹੋਰ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਕੀਤਾ ਗਿਆ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ l ਇਸ ਮੌਕੇ ਡਾ. ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਯੁੱਗ ਵਿੱਚ ਵਾਪਰ ਰਹੀਆਂ ਦੁਰਘਟਨਾ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾਣ ਦੇ ਨਾਲ-ਨਾਲ ਲੋਕਾਂ ਨੂੰ ਹੱਡੀਆਂ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜੋਕੇ ਯੁੱਗ ਵਿੱਚ ਲੋਕਾਂ ਵੱਲੋਂ ਘਰ ਦਾ ਬਣਿਆ ਖਾਣਾ ਖਾਣ ਦੀ ਬਜਾਏ ਬਜ਼ਾਰੀ ਖਾਣਾ ਖਾਣ ਤੇ ਜੰਕ ਫੂਡ ਖਾਣ ਨਾਲ ਵੀ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦਾ ਬਣਿਆ ਭੋਜਨ ਖਾਣ ਦੇ ਨਾਲ-ਨਾਲ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨ ਤੇ ਆਪਣੀ ਸਿਹਤ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਖੇ ਹੱਡੀਆਂ ਸਬੰਧੀ ਵੱਖ-ਵੱਖ ਬਿਮਾਰੀਆਂ ਹੋਰ ਵੱਖ-ਵੱਖ ਬਿਮਾਰੀਆਂ ਦਾ ਇਲਾਜ ਬੜੇ ਵਾਜਿਬ ਕੀਮਤਾਂ ’ਤੇ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆ ਹੱਡੀਆਂ ਸਬੰਧੀ ਤੇ ਹੋਰ ਮੁੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਪਹੁੰਚਣ। ਉਨ੍ਹਾਂ ਦੇ ਹਸਪਤਾਲ ਵਿੱਚ ਆਧੁਨਿਕ ਸੁਵਿਧਾਵਾਂ ਉਪਲਬਧ ਹਨ।