ਮਹਾਨ ਗੁਰਮਤਿ ਸਮਾਗਮ ਤੇ ਮੁਫਤ ਮੈਡੀਕਲ ਕੈਂਪ ਲਗਾਇਆ ਮਹਾਨ ਗੁਰਮਤਿ ਸਮਾਗਮ ਤੇ ਮੁਫਤ ਮੈਡੀਕਲ ਕੈਂਪ ਲਗਾਇਆ
Publish Date: Thu, 03 Sep 2026 10:19 PM (IST)
Updated Date: Thu, 03 Sep 2026 10:22 PM (IST)
ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਬੇਗੋਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੇ ਪਤੀ ਬਾਵਾ ਚਰਨਜੀਤ ਸਿੰਘ ਸਪੁੱਤਰ ਸੰਤ ਬਾਬਾ ਹਰਨਾਮ ਸਿੰਘ ਸਾਬਕਾ ਮੰਤਰੀ ਪੰਜਾਬ ਦੀ 43ਵੀਂ ਬਰਸੀ ਦੇ ਸਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਦੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਸਵੇਰ ਤੋਂ ਹੀ ਹਜ਼ੂਰੀ ਰਾਗੀ ਸਾਹਿਬਾਨ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜੀ ਰੱਖਿਆ। ਸੰਗਤਾਂ ਦੂਰ ਦਰਾਡੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਹਾਜ਼ਰ ਸੰਗਤਾਂ ਨੇ ਆਪਣਾ ਚੈਕਅਪ ਕਰਵਾਇਆ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਡੇਰੇ ਵਿਖੇ ਪਹੁੰਚੀਆਂ ਸਖਸ਼ੀਅਤਾਂ ਨੂੰ ਡੇਰੇ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਮੈਡੀਕਲ ਕੈਂਪ ਵਿੱਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਤੋਂ ਸਾਰੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਪਹੁੰਚੇ ਸਨ। ਡਾਕਟਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈਕਅਪ ਕਰਕੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਆਈਆਂ ਸੰਗਤਾਂ ਦੇ ਬੈਠਣ ਵਾਸਤੇ ਵਧੀਆ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਵਾਸਤੇ ਗੁਰੂ ਦਾ ਲੰਗਰ ਅਤੁੱਟ ਚਲਦਾ ਰਿਹਾ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ ਸਾਬਕਾ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਮੈਡਮ ਰਜਨੀਤ ਕੌਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰੋ. ਜਸਵੰਤ ਸਿੰਘ ਮੁਰੱਬੀਆ, ਗੁਰਦੀਪ ਸਿੰਘ ਟਾਂਡੀ ਸੇਵਾਮੁਕਤ ਡੀਐੱਸਪੀ ਟਾਂਡੀ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਰਨੈਲ ਗੰਜ, ਜਰਨੈਲ ਸਿੰਘ ਟਾਂਡੀ ਸਾਬਕਾ ਸਰਪੰਚ, ਜਰਨੈਲ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।