ਕਪੂਰਥਲਾ ’ਚ ਮੁਫ਼ਤ ਮੈਡੀਕਲ ਕੈਂਪ ਕੱਲ੍ਹ ਡਾ. ਪ੍ਰੇਮਜੋਤ ਸਿੰਘ ਥਿੰਦ ਦੀ ਅਗਵਾਈ ਹੇਠ ਕਪੂਰਥਲਾ ਵਿੱਚ ਮੁਫ਼ਤ ਮੈਡੀਕਲ ਕੈਂਪ 4 ਨੂੰ
Publish Date: Fri, 02 Oct 2026 07:55 PM (IST)
Updated Date: Fri, 02 Oct 2026 07:55 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾ. ਪ੍ਰੇਮਜੋਤ ਸਿੰਘ ਥਿੰਦ ਦੀ ਅਗਵਾਈ ਹੇਠ ਜੇਜੇ ਟਰੋਮਾ ਸੈਂਟਰ ਐਂਡ ਥਿੰਦ ਹਸਪਤਾਲ ਪੀਰ ਚੌਧਰੀ ਰੋਡ ਕਪੂਰਥਲਾ ਵੱਲੋਂ ਐਤਵਾਰ 4 ਅਕਤੂਬਰ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕਨਸਲਟੇਸ਼ਨ, ਸਿਹਤ ਜਾਂਚ ਤੇ ਮਾਹਿਰ ਡਾਕਟਰਾਂ ਦੀ ਸਲਾਹ ਉਪਲਬਧ ਹੋਵੇਗੀ। ਕੈਂਪ ਦੌਰਾਨ ਆਰਥੋਪੀਡਿਕਸ, ਯੂਰੋਲੋਜੀ ਤੇ ਜਨਰਲ ਸਰਜਰੀ ਦੇ ਮਾਹਰ ਡਾਕਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਆਰਥੋਪੀਡਿਕਸ ਵਿਭਾਗ ਵਿੱਚ ਹੱਡੀਆਂ ਤੇ ਜੋੜਾਂ ਦਾ ਦਰਦ, ਫ੍ਰੈਕਚਰ ਮੈਨੇਜਮੈਂਟ, ਖੇਡਾਂ ਦੌਰਾਨ ਲੱਗੀਆਂ ਸੱਟਾਂ, ਜੋੜਾਂ ਦੀ ਰਿਪਲੇਸਮੈਂਟ ਤੇ ਆਰਥ੍ਰੋਸਕੋਪੀ ਆਦਿ ਲਈ ਸਲਾਹ ਦਿੱਤੀ ਜਾਵੇਗੀ। ਯੂਰੋਲੋਜੀ ਵਿਭਾਗ ਵਿੱਚ ਕਿਡਨੀ ਸਟੋਨ, ਲੇਜ਼ਰ ਇਲਾਜ, ਪ੍ਰੋਸਟੇਟ ਵਧਣਾ, ਪਿਸ਼ਾਬ ਨਾਲੀ ਦੀ ਇਨਫੈਕਸ਼ਨ ਤੇ ਹੋਰ ਯੂਰੋਲੋਜੀ ਸੰਬੰਧੀ ਸਮੱਸਿਆਵਾਂ ਬਾਰੇ ਮਾਹਰ ਸਲਾਹ ਮਿਲੇਗੀ। ਜਨਰਲ ਸਰਜਰੀ ਵਿੱਚ ਗਾਲ ਬਲੈਡਰ, ਅਪੈਂਡਿਕਸ, ਹਰਨੀਆ, ਥਾਇਰਾਇਡ, ਬ੍ਰੈਸਟ, ਗੈਸਟਰੋਇੰਟੈਸਟਾਈਨਲ ਤੇ ਕੋਲੋਰੇਕਟਲ ਸਰਜਰੀ ਸੰਬੰਧੀ ਸੇਵਾਵਾਂ ਉਪਲਬਧ ਹੋਣਗੀਆਂ। ਹਸਪਤਾਲ ਵੱਲੋਂ ਪ੍ਰਾਈਵੇਟ ਇੰਸ਼ੋਰੈਂਸ ਦੀਆਂ ਸੁਵਿਧਾਵਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ। ਹਸਪਤਾਲ ਵੱਲੋਂ ਕੈਸ਼ਲੈੱਸ ਸਹੂਲਤ, ਪ੍ਰੀ-ਆਥਰਾਈਜ਼ੇਸ਼ਨ ਸਹਾਇਤਾ, ਦਸਤਾਵੇਜ਼ੀ ਕਾਰਵਾਈ ਤੇ ਕਲੇਮ ਸਹਾਇਤਾ ਵਿੱਚ ਮਦਦ ਕੀਤੀ ਜਾਂਦੀ ਹੈ। ਹਸਪਤਾਲ ਪ੍ਰਬੰਧਕਾਂ ਨੇ ਲੋਕਾਂ ਨੂੰ ਇਸ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।