ਨਡਾਲਾ ’ਚ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ ਨਡਾਲਾ ਵਿੱਚ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕ
Publish Date: Sat, 14 Nov 2026 10:07 PM (IST)
Updated Date: Sat, 14 Nov 2026 10:09 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਬੇਗੋਵਾਲ : ਨਡਾਲਾ ਦੇ ਗੁਰੂ ਹਰਿਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਦੇ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਸਦਕਾ ਅੱਖਾਂ ਦਾ ਚੈੱਕਅਪ ਕੈਂਪ ਸਕੂਲ ਵਿੱਚ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਦੀ ਅਗਵਾਈ ਦੇ ਵਿੱਚ ਮੁੱਖ ਮਹਿਮਾਨ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜਸਭਾ ਤੇ ਮੋਤਾ ਸਿੰਘ ਸਰਾਏ ਯੂਰਪ ਪੰਜਾਬੀ ਸੱਥ ਯੂਕੇ ਨੇ ਸਾਂਝੇ ਤੌਰ ’ਤੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ ਆਸਾ ਸਿੰਘ ਘੁੰਮਣ ਨੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਤੇ ਮੋਤਾ ਸਿੰਘ ਸਰਾਏ ਯੂਕੇ ਦਾ ਸਵਾਗਤ ਕਰਦੇ ਸਕੂਲ ਤੇ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਸਮਾਜ ਸੇਵੀ ਤੇ ਵਿਦਿਅਕ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਪ੍ਰਤੀ ਚਾਨਣਾ ਪਾਇਆ। ਇਸ ਕੈਂਪ ਦੌਰਾਨ ਥਿੰਦ ਆਈਜ਼ ਹਸਪਤਾਲ ਬੇਗੋਵਾਲ ਦੇ ਡਾ. ਪਰਮਿੰਦਰ ਸਿੰਘ ਥਿੰਦ ਵੱਲੋਂ 500 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਵੰਡੀਆਂ ਗਈਆਂ ਤੇ 40 ਮਰੀਜ਼ਾਂ ਨੂੰ ਅੱਖਾਂ ਦੇ ਮੁਫ਼ਤ ਆਪਰੇਸ਼ਨ ਕਰਨ ਲਈ ਚੁਣਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਜਤਿੰਦਰ ਸਿੰਘ ਖੱਖ, ਇੰਦਰਜੀਤ ਸਿੰਘ ਵੱਡਾ, ਪ੍ਰਗਟ ਸਿੰਘ, ਡਾ. ਇੰਦਰਵੀਰ ਬਾਵਾ, ਡਾ. ਹਰਭਜਨ ਸਿੰਘ, ਰਤਨ ਸਿੰਘ ਸੰਧੂ, ਕੁਲਵਿੰਦਰ ਸਿੰਘ ਕਾਨੁਗੋ, ਦਵਿੰਦਰ ਸਿੰਘ ਘੁੰਮਣ ਤਲਵਾੜਾ, ਗੁਰਵਿੰਦਰ ਸਿੰਘ ਘੁੰਮਣ ਤੋਂ ਇਲਾਵਾ ਸਟਾਫ ਮੈਂਬਰ ਪ੍ਰਿੰਸੀਪਲ ਮਨਪ੍ਰੀਤ ਕੌਰ, ਸੁਮਨਲਤਾ, ਪਲਵਿੰਦਰ ਕੌਰ, ਜਸਪ੍ਰੀਤ ਕੌਰ, ਪਰਦੀਪ ਕੌਰ, ਸਾਹਿਲ ਭਾਟੀਆ, ਨਰਿੰਦਰ ਕੁਮਾਰ ਹੋਰ ਕਈ ਸਟਾਫ ਮੈਂਬਰ ਹਾਜ਼ਰ ਸਨ।