ਠੀਂਡਾ ਵਿਖੇ ਅੱਖਾਂ ਦਾ ਤੇ ਖੂਨਦਾਨ ਕੈਂਪ 16 ਨੂੰ ਠੀਂਡਾ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਅਤੇ ਖੂਨਦਾਨ ਕੈਂਪ 16 ਅਕਤੂਬਰ ਨੂੰ
Publish Date: Thu, 08 Oct 2026 07:59 PM (IST)
Updated Date: Thu, 08 Oct 2026 08:02 PM (IST)
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ ਪਾਸ਼ਟਾ : ਇਲਾਕੇ ਵਿਚਲੀ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਰਜਿ. ਅਜਨੋਹਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ, ਵੱਲੋਂ ਇਲਾਕਾ ਨਿਵਾਸੀਆਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਉਕਤ ਸੰਸਥਾ ਦੇ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸਿੱਖ ਕੌਮ ਦੇ ਸੂਰਵੀਰ ਯੋਧੇ ਹਰੀ ਸਿੰਘ ਨਲੂਆ ਜੀ ਤੇ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਨਿੱਘੀ ਯਾਦ ਵਿਚ 7ਵਾਂ ਅੱਖਾਂ ਦਾ ਫ੍ਰੀ ਚੈਕਅਪ ਤੇ 47 ਵਾਂ ਸਵੈ-ਇੱਛੂਕ ਖੂਨਦਾਨ ਕੈਂਪ ਲਾਇਨਜ਼ ਕਲੱਬ ਆਦਮਪੁਰ ਤੇ ਲਾਇਨਜ਼ ਆਈ ਹਸਪਤਾਲ ਸੋਸਾਇਟੀ ਆਦਮਪੁਰ ਵੱਲੋਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਰਜਿ. ਅਜਨੋਹਾ ਤੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਠੀਂਡਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਲੋੜਵੰਦ ਸੰਗਤਾਂ ਕੈਂਪ ਦਾ ਲਾਹਾ ਜ਼ਰੂਰ ਲੈਣ। ਇਸ ਮੌਕੇ ਗੁਰੂ ਘਰ ਦੇ ਵਜ਼ੀਰ ਮਾਸਟਰ ਗੁਰਪਾਲ ਸਿੰਘ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਤਰਸੇਮ ਸਿੰਘ ਖਾਲਸਾ ਠੀਂਡਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਤਰਨਜੀਤ ਸਿੰਘ ਖਾਲਸਾ, ਕੁਲਵੀਰ ਸਿੰਘ ਖਾਲਸਾ, ਸ਼ਹਿਬਾਜ਼ ਸਿੰਘ ਆਦਿ ਹਾਜ਼ਰ ਸਨ।