ਕਪੂਰਥਲਾ ਵਿਖੇ ਹਲਕਾਅ ਤੋਂ ਬਚਾਅ ਲਈ ਮੁਫ਼ਤ ਕੈਂਪ 4 ਨੂੰ
ਕਪੂਰਥਲਾ ਵਿਖੇ ਹਲਕਾਅ ਤੋਂ ਬਚਾਅ ਲਈ ਮੁਫ਼ਤ ਕੈਂਪ 4 ਨੂੰ
Publish Date: Fri, 02 Oct 2026 10:08 PM (IST)
Updated Date: Fri, 02 Oct 2026 10:10 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ‘ਵਰਲਡ ਐਨੀਮਲ ਡੇ’ ਦੇ ਸਬੰਧ ਵਿਚ ਕਪੂਰਥਲਾ ਵਿਖੇ ਮਿਤੀ 4 ਅਕਤੂਬਰ ਨੂੰ ਅਰਬਨ ਪੈਟਸ ਵੱਲੋਂ ਮੁਫ਼ਤ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਕੁੱਤਿਆਂ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਉਂਣ ਦੇ ਟੀਕੇ ਲਗਾਏ ਜਾਣਗੇ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਾ. ਜੀਐੱਸ ਬੇਦੀ ਤੇ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਕੈਂਪ ਵਿਚ ਪਾਲਤੂ, ਗਲੀ ਦੇ ਡਾਗਜ਼ ਤੇ ਬਿੱਲੀਆਂ ਨੂੰ ਕੋਈ ਵੀ ਲਿਆ ਕੇ ਮੁਫ਼ਤ ਟੀਕਾਕਰਨ ਹਲਕਾਅ ਤੋਂ ਬਚਾਅ ਲਈ ਕਰਵਾ ਸਕਦਾ ਹੈ। ਹਲਕਾਅ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ ਤੇ ਇਸ ਤੋਂ ਬਚਾਅ ਹੀ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਮਲੱਪ ਰਹਿਤ ਕਰਨ ਲਈ ਵੀ ਦਵਾਈ ਮੁਫ਼ਤ ਦਿੱਤੀ ਜਾਵੇਗੀ। ਇਸ ਕੈਂਪ ਵਿਚ ਕਾਵਾ ਤੇ ਇੰਡੀਅਨ ਇਮਨਯੂਲੋਜੀਕਲ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਲਈ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਉਠਾਉਂਣ ਤੇ ਇਸ ਤਰ੍ਹਾਂ ਨਾਲ ਅਸੀਂ ਆਪਣੇ ਪੈਟਸ ਤੇ ਗਲੀ ਵਿਚਾਲੇ ਜੀਵਾਂ ਨੂੰ ਵੀ ਰੇਬੀਜ਼ ਤੋਂ ਬਚਾਅ ਸਕਦੇ ਹਾਂ ਤੇ ਆਪਣੀ ਸੰਵਿਧਾਨਿਕ ਡਿਊਟੀ ਵੀ ਪੂਰੀ ਕਰ ਸਕਦੇ ਹਾਂ। ਇਹ ਕੈਂਪ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਅਰਬਨ ਪੈਟਸ ਬਾਈਪਾਸ ਚੌਂਕ ਕਪੂਰਥਲਾ ਵਿਖੇ ਮੁਫ਼ਤ ਲਗਾਇਆ ਜਾਵੇਗਾ।