ਸੜਕੀ ਹਾਦਸਿਆਂ ਦੌਰਾਨ ਚਾਰ ਜ਼ਖਮੀ
ਨੈਸ਼ਨਲ ਹਾਈਵੇ ਤੇ ਵਾਪਰੇ ਸੜਕੀ ਹਾਦਸਿਆਂ ਦੌਰਾਨ ਚਾਰ ਗੰਭੀਰ ਜ਼ਖਮੀ
Publish Date: Tue, 25 Aug 2026 09:45 PM (IST)
Updated Date: Tue, 25 Aug 2026 09:48 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਚਹੇੜੂ ਨੈਸ਼ਨਲ ਹਾਈਵੇ ’ਤੇ ਵਾਪਰੇ ਵੱਖੋ-ਵੱਖਰੇ ਸੜਕ ਹਾਦਸਿਆਂ ਦੌਰਾਨ ਚਾਰ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਦੋ ਪਹੀਆ ਵਾਹਨਾਂ ਸਣੇ ਗੱਡੀਆਂ ਦੀ ਮਸ਼ੀਨਰੀ ਦਾ ਵੀ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਨੈਸ਼ਨਲ ਹਾਈਵੇ ਚਹੇੜੂ ਦੇ ਇੰਚਾਰਜ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਵਾਪਰੇ ਹਾਦਸਿਆਂ ਵਿੱਚ ਚਹੇੜੂ ਬੇਈਂ ਪੁਲ ਲਾਗੇ ਟਰੱਕ ਦਾ ਪਲਟਣਾ ਤੇ ਖੜੇ ਵਾਹਨ ਵਿੱਚ ਇੱਕ ਮੋਟਰਸਾਈਕਲ ਦਾ ਵੱਜਣਾ ਤੇ ਨੰਗਲ ਮੱਝਾ ਗੇਟ ਲਾਗੇ ਇੱਕ ਹਾਦਸੇ ਦਾ ਵਾਪਰਨਾ ਸ਼ਾਮਲ ਹਨ। ਹਾਈਵੇ ਇੰਚਾਰਜ ਨੇ ਦੱਸਿਆ ਕਿ ਇਹ ਹਾਦਸੇ ਹਾਈਵੇ ਦੇ ਦੋਵੇਂ ਸਾਈਡਾਂ ’ਤੇ ਵਾਪਰੇ ਹਨ, ਜਿਸ ਦੌਰਾਨ ਲਗਭਗ ਜ਼ਖਮੀ ਹੋਏ ਚਾਰ ਵਿਅਕਤੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਤੇ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੇਈਂ ਪੁਲ ਲਾਗੇ ਟਰੱਕ ਪਲਟਣ ਤੋਂ ਬਾਅਦ ਕਾਫੀ ਜਾਮ ਲੱਗਾ ਪਰ ਸਾਡੀ ਟੀਮ ਵੱਲੋਂ ਜਲਦ ਹੀ ਆਵਜਾਈ ਬਹਾਲ ਕਰਵਾਈ ਗਈ। ਉਨ੍ਹਾਂ ਇਸ ਮੌਕੇ ਵਾਹਨ ਚਾਲਕਾਂ ਨੂੰ ਹਾਈਵੇ ’ਤੇ ਹੌਲੀ ਵਾਹਨ ਚਲਾਉਣ ਦੀ ਅਪੀਲ ਵੀ ਕੀਤੀ।