ਭਾਜਪਾ ਸਮਰਥਕਾਂ ਨਾਲ ਅਮਿਤ ਸ਼ਾਹ ਦੀ ਰੈਲੀ ’ਚ ਪੁੱਜੇ ਸਾਬਕਾ ਮੇਅਰ ਅਰੁਣ ਖੌਸਲਾ ਅਮਿਤ ਸ਼ਾਹ ਦੀ ਰੈਲੀ ’ਚ ਸਾਬਕਾ ਮੇਅਰ ਅਰੁਣ ਖੋਸਲਾ ਨੇ ਵੱਡੀ ਗਿਣਤੀ ’ਚ ਭਾਜਪਾ ਸਮਰਥਕਾਂ ਨਾਲ ਕੀਤੀ ਸ਼ਮੂਲੀਅਤ
Publish Date: Wed, 30 Sep 2026 07:29 PM (IST)
Updated Date: Wed, 30 Sep 2026 07:30 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਰਾਗਪੁਰ (ਜਲੰਧਰ) ’ਚ ਕੱਢੀ ਗਈ ‘ਨਸ਼ਾ ਮੁਕਤ ਪੰਜਾਬ’ ਰੈਲੀ ’ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਅਨੀਤਾ ਸੋਮ ਪ੍ਰਕਾਸ਼ ਦੇ ਨਾਲ ਸਾਬਕਾ ਮੇਅਰ ਅਰੁਣ ਖੌਸਲਾ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ, ਵਰਕਰਾਂ ਤੇ ਸਮਰਥਕਾਂ ਦੇ ਨਾਲ ਸ਼ਾਮਲ ਹੋਏ। ਭਾਜਪਾ ਦੀ ਇਹ ਰੈਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਵਜੋਂ ਕਰਵਾਈ ਗਈ, ਜਿਸ ਤਹਿਤ ਪਾਰਟੀ ਦੀਆਂ ਚਾਰ ਯਾਤਰਾਵਾਂ ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦਿਆਂ ਕਰੀਬ 4,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਰੈਲੀ ਵਿੱਚ ਸ਼ਮੂਲੀਅਤ ਤੋਂ ਬਾਅਦ ਵਾਪਸੀ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੇਅਰ ਅਰੁਣ ਖੌਸਲਾ ਨੇ ਦੱਸਿਆ ਕਿ ਰੈਲੀ ਵਿੱਚ ਲੱਖਾਂ ਭਾਜਪਾ ਸਮਰਥਕਾਂ ਦਾ ਇਕੱਠ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸੂਬੇ ਭਰ ਵਿੱਚ ਲੋਕਾਂ ਵੱਲੋਂ ਮਿਲੇ ਹੁੰਗਾਰੇ ਨੇ ਪਾਰਟੀ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸੂਬੇ ਦੇ ਵਿਕਾਸ ਲਈ ਭਾਜਪਾ ਵੱਲੋਂ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੀਤੀ ਗਈ ਰੈਲੀ ਨੇ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਚਰਚਾ ਨੂੰ ਹੋਰ ਤੇਜ਼ ਕੀਤਾ ਹੈ। ਇਸ ਮੌਕੇ ਸੋਨੂੰ ਰਾਵਲਪਿੰਡੀ, ਨਿਤਿਨ ਚੱਢਾ, ਰੋਸ਼ਨ ਲਾਲ, ਮਹਿੰਦਰ ਥਾਪਰ, ਬੀਰਾ ਰਾਮ ਵਲਜੋਤ ਸਾਬਕਾ ਕੌਂਸਲਰ, ਅਨੀਤਾ ਰਾਣੀ ਕੌਂਸਲਰ, ਜਸਵਿੰਦਰ ਕੌਰ ਸਾਬਕਾ ਕੌਂਸਲਰ, ਰਾਜੀਵ ਪਾਹਵਾ, ਪਰਮਜੀਤ ਪੰਮਾ ਚਾਚੋਕੀ, ਵੀਵਾ, ਨਿੱਕੀ ਸ਼ਰਮਾ, ਇੰਦਰਜੀਤ ਸੋਨਕਰ ਸਾਬਕਾ ਕੌਂਸਲਰ, ਨੀਲੂ ਪੀਪਾਰੰਗੀ, ਕਿਰਨ, ਉਦੇ ਸ਼ੰਕਰ ਤਿਵਾੜੀ, ਬਸੰਤ ਜੀ, ਲਾਲ ਬਚਨ, ਸਾਬੀ, ਸੰਗੀਤਾ, ਸ਼ੀਲਾ, ਸੁਧੀਰ ਸਿੰਘ, ਕਵਿਤਾ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਸ਼ਾਮਲ ਸਨ।