- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਵਾਰ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੂਬਾ ਪੱਧਰ ਤੇ ਦੁਆਬੇ 'ਚ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਕਪੂਰਥਲਾ : ਦੁਆਬੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਦਾ ਸੂਬਾ ਪੱਧਰੀ ਪ੍ਰੋਗਰਾਮ ਡੇਰਾ ਸਤਿਗੁਰੂ ਲਾਲਨਾਥ ਰਹੀਮਪੁਰ (ਜਲੰਧਰ) ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਡੇਰੇ ਦੇ ਗੱਦੀਨਸ਼ੀਨ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਸੂਬਾ ਪੱਧਰੀ ਪ੍ਰੋਗਰਾਮ ਦੀ ਸੂਚਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਨੂੰ ਦਿੰਦਿਆਂ ਕਿਹਾ ਕਿ 10 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਸਬੰਧੀ 19 ਸਤੰਬਰ ਨੂੰ ਡੇਰੇ ਵਿਖੇ ਮੀਟਿੰਗ ਹੋਈ, ਜਿਸ ਵਿੱਚ ਸਮਾਜ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਜਥੇਬੰਦੀਆਂ ਦੇ ਮੁਖੀਆਂ ਨੇ ਹਿੱਸਾ ਲਿਆ, ਜਿਸ ਵਿੱਚ ਇਹ ਦੱਸਿਆ ਗਿਆ ਕਿ ਇਸ ਪ੍ਰਗਟ ਦਿਵਸ ਵਿੱਚ ਵੱਖ-ਵੱਖ ਕੀਰਤਨੀਏ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕਰਨਗੇ ਤੇ ਭਗਵਾਨ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਤ ਕਰਨਗੇ। 10 ਅਕਤੂਬਰ ਵਾਲੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸੰਗਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰੇਗੀ। ਡੇਰੇ ਵਿਖੇ ਹੋਈ ਇਸ ਮੀਟਿੰਗ ਵਿੱਚ ਬਾਬਾ ਸੰਗਤ ਨਾਥ, ਰਿਟਾਇਰਡ ਐੱਸਐੱਮਓ ਡਾ. ਅਸ਼ੋਕ ਥਾਪਰ, ਡੀਐੱਚਓ ਡਾ. ਜੀਵਨ ਸਹੋਤਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਪਰਬਤਪਾਲ ਸਿੰਘ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਜਲਾਲਪੁਰੀ, ਸਮਾਜ ਸੇਵਕ ਅਮਰਜੀਤ ਈਦਾ, ਸਮਾਜ ਸੇਵਕ ਰੋਨੀ ਗਿੱਲ, ਕੁਲਵੰਤ ਢੰਡੋਵਾਲ, ਕ੍ਰਾਂਤੀ ਜੀਤ ਮਹਿਤਪੁਰ, ਰਣਜੀਤ ਹੋਕਰ, ਅਵਤਾਰ ਸਿੰਘ, ਪਹਿਲਵਾਨ ਹਰਬੰਸ, ਨਰਿੰਦਰ ਚੂਹੜ, ਜੋਗਿੰਦਰ ਟਾਈਗਰ, ਸੰਤੋਖ ਸਿੰਘ ਘਾਰੂ, ਜੋਨੀ ਵੜੈਚ ਸਮੇਤ ਡੇਰੇ ਦੇ ਸਮੂਹ ਸੇਵਾਦਾਰ ਹਾਜ਼ਰ ਰਹੇ।