ਫੂਡ ਸੇਫਟੀ ਵਿੰਗ ਕਪੂਰਥਲਾ ਨੇ ਫਗਵਾੜਾ ’ਚ ਕੀਤੀ ਚੈਕਿੰਗ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਫਗਵਾੜਾ ਇਲਾਕੇ ਵਿੱਚ ਚੈਕਿੰਗ
Publish Date: Wed, 02 Sep 2026 06:40 PM (IST)
Updated Date: Thu, 03 Sep 2026 04:01 AM (IST)
ਕੈਪਸ਼ਨ: 2ਕੇਪੀਟੀ7,8 ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਸ਼੍ਰੀਮਤੀ ਕਮਲਪ੍ਰੀਤ ਬ੍ਰਾਰ ਅਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਸੇਫਟੀ ਵਿੰਗ ਕਪੂਰਥਲਾ ਦੀ ਟੀਮ ਫਗਵਾੜਾ ਇਲਾਕੇ ਵਿੱਚ ਚੈਕਿੰਗ ਕਰਦੀ ਹੋਈ। ਅਵਿਨਾਸ਼ ਸ਼ਰਮਾ/ਵਿਜੈ ਸੋਨੀ, ਪੰਜਾਬੀ ਜਾਗਰਣ ਕਪੂਰਥਲਾ/ਫਗਵਾੜਾ : ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਜ਼ਿਲ੍ਹੇ ਦੇ ਫਗਵਾੜਾ ਇਲਾਕੇ ’ਚ ਵਿੱਢੀ ਚੈਕਿੰਗ ਮੁਹਿੰਮ ਦੌਰਾਨ ਟੀਮ ਵੱਲੋਂ ਫਗਵਾੜਾ ਏਰੀਆ ਦੇ ਵੱਖ-ਵੱਖ ਹਲਵਾਈ, ਢਾਬਾ, ਕਰਿਆਨਾ, ਫਲ ਤੇ ਸਬਜ਼ੀ ਵਿਕਰੇਤਾ ਅਤੇ ਸਪਲਾਈ ਵਾਹਨ ਆਦਿ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਭੋਜਨ ਕਾਰੋਬਾਰ ਸੰਚਾਲਕ ਤੋਂ ਕੁੱਲ 6 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ’ਚ ਪਨੀਰ, ਦੁੱਧ, ਤੇਲ, ਪਪੀਤਾ ਤੇ ਖੰਡ ਆਦਿ ਸ਼ਾਮਲ ਸਨ। ਇਹ ਸਾਰੇ ਜਾਂਚ ਲਈ ਸਟੇਟ ਲੈਬਾਰਟਰੀ ਭੇਜੇ ਜਾ ਰਹੇ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਕਟ ਤਹਿਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਸਮੂਹ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਮਾਲ ਹੀ ਵਰਤਣ, ਖਾਧ ਪਦਾਰਥ ਸਾਫ਼-ਸੁਥਰੇ ਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਨ ਅਤੇ ਤਿਆਰ ਖਾਧ ਸਮੱਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਏ ਜਾ ਸਕਣ। ਟੀਮ ਵੱਲੋਂ ਮੌਕੇ ਤੇ ਸਮੂਹ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਦੁਕਾਨਾਂ ਅਤੇ ਰਸੋਈ ’ਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਸਾਰਾ ਸਾਮਾਨ ਅਤੇ ਕੱਚਾ ਮਾਲ ਕੇਵਲ ਪੱਕੇ ਬਿੱਲ ਤੇ ਹੀ ਖਰੀਦਿਆ ਜਾਵੇ ਤਾਂ ਜੋ ਸਮੱਗਰੀ ਦੇ ਸਹੀ ਸਰੋਤ ਦੀ ਪਛਾਣ ਹੋ ਸਕੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਵੀ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।