ਗੱਠਜੋੜ ਦੇ ਆਗੂਆਂ ਕਰਵਾਈ ਸ਼ੁਕਰਾਨੇ ਦੀ ਅਰਦਾਸ ਗੱਠਜੋੜ ਹੋਣ ਤੇ ਆਗੂਆਂ ਨੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਵਾਈ
Publish Date: Sun, 29 Nov 2026 07:07 PM (IST)
Updated Date: Sun, 29 Nov 2026 07:07 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿੱਚ ਗੱਠਜੋੜ ਹੋਣ ’ਤੇ ਬੀਤੇ ਦਿਨ ਦੋਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਕਪੂਰਥਲਾ ਦੇ ਇਤਿਹਾਸਿਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਗਈ। ਇਸ ਮੌਕੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ’ਤੇ ਵਿਚਾਰ ਸਾਂਝੇ ਕਰਦਿਆਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਦੀ ਜਿੱਤ ਹੋਵੇਗੀ ਤੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਅਕਾਲੀ ਭਾਜਪਾ ਦੇ ਆਗੂਆਂ ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਐੱਸਜੀਪੀਸੀ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਚੇਤਨ ਸੂਰੀ ਜ਼ਿਲ੍ਹਾ ਪ੍ਰਧਾਨ ਭਾਜਪਾ, ਪਰਮਜੀਤ ਸਿੰਘ ਐਡਵੋਕੇਟ ਸਾਬਕਾ ਹਲਕਾ ਇੰਚਾਰਜ, ਉਮੇਸ਼ ਸ਼ਾਰਦਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਜੀਤ ਸਿੰਘ ਵਾਲੀਆ, ਯਸ਼ਮਾਜਨ, ਦਵਿੰਦਰ ਸਿੰਘ ਢਪੱਈ, ਸੁਖਦੇਵ ਸਿੰਘ ਨਾਨਕਪੁਰ, ਦਵਿੰਦਰਬੀਰ ਸਿੰਘ ਚਾਹਲ, ਡਾ. ਰਣਵੀਰ ਕੌਸ਼ਲ ਤੇ ਜਰਨੈਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ ਤੇ ਇਹ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਜੋ ਕਿ ਪੂਰੇ ਨਹੀਂ ਕੀਤੇ ਗਏ ਤੇ ਅੱਜ ਵੀ ਪੰਜਾਬ ਦੇ ਲੋਕ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਗੈਂਗਸਟਰਵਾਦ ਵੱਧ ਰਿਹਾ ਹੈ ਤੇ ਕਾਨੂੰਨ ਵਿਵਸਥਾ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਆਗੂਆਂ ਨੇ ਕਿਹਾ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ਨਾਲ ਸੂਬੇ ਦੇ ਵਿੱਚ ਵਿਕਾਸ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਭਾਰੀ ਗਿਣਤੀ ਵਿੱਚ ਪਹੁੰਚੇ ਅਕਾਲੀ ਭਾਜਪਾ ਆਗੂਆਂ ਤੋਂ ਵਰਕਰਾਂ ਵਿੱਚ ਸੁਖਦੇਵ ਸਿੰਘ ਕਾਦੂਪੁਰ, ਕੁਲਵਿੰਦਰ ਸਿੰਘ ਠੇਕੇਦਾਰ, ਬਖਸ਼ੀਸ਼ ਸਿੰਘ, ਕ੍ਰਿਸ਼ਨ ਕੁਮਾਰ ਟੰਡਨ, ਸੁਖਵਿੰਦਰ ਸਿੰਘ ਨਵਾਂ ਪਿੰਡ ਗੇਟ ਵਾਲਾ, ਲੈਬਰ ਸਿੰਘ, ਸਤਨਾਮ ਸਿੰਘ ਜਲੋਵਾਲ, ਲਖਵਿੰਦਰ ਸਿੰਘ ਡੋਗਰਾਵਾਲ, ਹਰਜਿੰਦਰ ਸਿੰਘ ਬਡਿਆਲ, ਮੇਜਰ ਸਿੰਘ ਕਸੋਚਾਹਲ, ਬਲਬੀਰ ਸਿੰਘ, ਗੁਰਨਾਮ ਸਿੰਘ ਕਾਦੂਪੁਰ, ਬਿੱਲੂਵਾਲੀਆ, ਬੰਟੀ ਵਾਲੀਆ, ਇੱਛਾ ਸਿੰਘ ਢੋਟ, ਸਰਵਨ ਸਿੰਘ ਨਵਾਂ ਪਿੰਡ, ਰਾਜਾ ਸਿੰਘ, ਗੋਪਾਲ ਕ੍ਰਿਸ਼ਨ ਅਰੋੜਾ, ਮਧੂ ਸੂਤ, ਪੁਸ਼ਵਾ ਮਿਸ਼ਰਾ, ਈਸ਼ਾ ਮਹਾਜਨ, ਨਿਰਮਲ ਸਿੰਘ ਨਾਹਰ, ਪ੍ਰਦੀਪ ਠਾਕੁਰ, ਡਾਕਟਰ ਧਰਮਵੀਰ ਕੰਡਾ, ਪੰਕਜ ਮਿਸ਼ਰਾ, ਵਿਸ਼ਾਲ ਸੋਦੀ, ਧਰਮਵੀਰ ਬੋਬੀ, ਯਾਦਵਿੰਦਰ ਸਿੰਘ ਪਾਸੀ, ਹੈਪੀ ਸ਼ਰਮਾ, ਲਖਵਿੰਦਰ, ਰਜੇਸ਼ ਭਾਰਗਵ, ਮਹਿੰਦਰ ਸਿੰਘ ਬਲੇਰ ਆਦਿ ਸ਼ਾਮਿਲ ਹੋਏ। ਇਸ ਮੌਕੇ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।